ਅੰਮ੍ਰਿਤਸਰ : ਮੇਘਾਲਿਆ ਦੇ ਕੋਇਲਾ ਖਾਨ ‘ਚ ਫਸੇ 15 ਮਜ਼ਦੂਰਾਂ ਨੂੰ ਬਚਾਉਣ ਲਈ ਅੰਮ੍ਰਿਤਸਰ ਦੇ ਇਕ ਸਿੱਖ ਨੂੰ ਬੁਲਾਇਆ ਗਿਆ ਹੈ ਤੇ ਇਹ ਸਿੱਖ ਹੈ ਜਸਵੰਤ ਸਿੰਘ ਗਿੱਲ। ਜਾਣਕਾਰੀ ਮੁਤਾਬਕ ਜਸਵੰਤ ਸਿੰਘ ਗਿੱਲ ਨੇ 1989 ‘ਚ ਬੰਗਾਲ ‘ਚ ਜ਼ਮੀਨ ਹੇਠ ਕੈਪਸੂਲ ਬਣਾ ਕੇ 65 ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਸੀ ਤੇ ਅੱਜ ਇਸ ਰੱਖਿਅਕ ਨੂੰ ਮੇਘਾਲਿਆ ਸਰਕਾਰ ਨੇ ਆਪਣੇ 15 ਮਜ਼ਦੂਰਾਂ ਦੇ ਰੈਸਕਿਊ ਲਈ ਬੁਲਾਇਆ ਹੈ। ਦਰਅਸਲ, ਲਾਇਟੇਨ ਨਦੀ ਕੋਲ ਇਕ ਖਾਨ ‘ਚੋਂ ਕੋਇਲਾ ਕੱਢਦੇ 15 ਮਜ਼ਦੂਰ ਖਾਨ ‘ਚ ਫਸ ਗਏ ਤੇ ਖਾਨ ‘ਚ ਪਾਣੀ ਭਰ ਗਿਆ ਹੈ। ਹਾਲਾਂਕਿ ਦਸਵੰਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਮੇਘਾਲਿਆ ਸਰਕਾਰ ਨੂੰ ਰੈਸਕਿਊ ਸਬੰਧੀ ਕੁਝ ਸਝਾਅ ਦਿੱਤੇ ਹਨ ਪਰ ਜੇਕਰ ਗੱਲ ਨਹੀਂ ਬਣਦੀ ਤਾਂ ਉਹ ਉਥੇ ਜਾਣਗੇ।
ਦੱਸ ਦੇਈਏ ਕਿ ਜਸਵੰਤ ਸਿੰਘ ਗਿੱਲ ਹੁਣ ਤੱਕ ਕਈ ਰੈਸਕਿਊ ਕਰ ਅਣਮੋਲ ਜਾਨਾਂ ਬਚਾ ਚੁੱਕੇ ਹਨ ਤੇ ਬੰਗਾਲ ‘ਚ ਰੈਸਕਿਊ ਲਈ ਉਨ੍ਹਾਂ ਨੂੰ ਦੇਸ਼ ਦਾ ਸਰਵਉੱਚ ਜੀਵਨ ਰੱਖਿਅਕ ਐਵਾਰਡ ਨਾਲ ਸਨਮਾਨਤਿ ਵੀ ਕੀਤਾ ਗਿਆ ਸੀ।