ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਦੇ ਜਭਲੀਆਂ ਭਰੇ ਬਿਆਨਾਂ ਦੀ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ ਜਦੋਂ ਇਹ ਹਿੰਸਾ ਸ਼ੁਰੂ ਹੋਈ ਉਸ ਸਮੇਂ ਅਕਾਲੀ ਦਲ ਦਾ ਪ੍ਰਧਾਨ ਆਪਣਾ ਬੋਰੀ-ਬਿਸਤਰਾ ਬੰਨ• ਕੇ ਅਮਰੀਕਾ ਭੱਜ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਇਨਾਂ ਘਟਨਾਵਾਂ ਦੇ ਚਸ਼ਮਦੀਦ ਹਨ ਅਤੇ ਉਨਾਂ ਨੇ ਮੌਕੇ ‘ਤੇ ਹੀ ਇਸ ਸਬੰਧ ਵਿੱਚ ਸੂਚਨਾ ਪ੍ਰਾਪਤ ਕੀਤੀ ਸੀ ਜਦਕਿ ਇਸ ਗੜਬੜ ਦੇ ਸਮੇਂ ਦੌਰਾਨ ਬਾਦਲ ਮੌਕੇ ਤੋਂ ਖਿਸਕ ਗਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੰਗਿਆਂ ਲਈ ਗਾਂਧੀਆਂ ‘ਤੇ ਦੋਸ਼ ਮੜ•ਨ ਦਾ ਸੁਖਬੀਰ ਦਾ ਬਿਆਨ ਪੂਰੀ ਤਰਾਂ ਆਧਾਰਹੀਣ ਅਤੇ ਬੇਤੁਕਾ ਹੈ ਅਤੇ ਉਨ•ਾਂ ਕਿਹਾ ਕਿ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਇਹ ਬਿਆਨ ਮੁੜ ਚੋਣਾਂ ਵਿੱਚ ਆਉਣ ਲਈ ਨਿਰਾਸ਼ਾ ‘ਚੋਂ ਉਪਜਿਆ ਹੋਇਆ ਹੈ। ਉਨ•ਾਂ ਕਿਹਾ ਕਿ ਗਾਂਧੀਆਂ ਦਾ ਇਸ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ। ਉਨ•ਾਂ ਕਿ ਬਾਦਲ ਘਟਨਾਵਾਂ ਦੇ ਸਮੇਂ ਉੱਥੇ ਹਾਜ਼ਰ ਹੀ ਨਹੀ ਸੀ ਅਤੇ ਉਹ ਆਪਣੇ ਪੂਰੀ ਤਰਾਂ ਬੇਜਾਨ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਨਤਾ ‘ਚ ਉਭਾਰਨ ਲਈ ਗਾਂਧੀ ਪਰਿਵਾਰ ਦਾ ਨਾਂ ਦੰਗਿਆਂ ‘ਚ ਘੜੀਸ ਰਿਹਾ ਹੈ। ਮੁੱਖ ਮੰਤਰੀ ਨੇ ਸੁਖਬੀਰ ਦੇ ਉਸ ਬਿਆਨ ਨੂੰ ਮੁਢੋਂ ਰੱਦ ਕੀਤਾ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਗਾਂਧੀਆਂ ਦਾ ਬਚਾਅ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ‘ਚ ਕਾਂਗਰਸ ਦੇ ਚੁਣੇ ਹੋਏ ਆਗੂ ਹਨ ਅਤੇ ਉਹ ਆਮ ਸਹਿਮਤੀ ਨਾਲ ਮੁੱਖ ਮੰਤਰੀ ਚੁਣੇ ਹੋਏ ਹਨ। ਉਨ•ਾਂ ਨੂੰ ਨਾ ਕੇਵਲ ਸੂਬੇ ਦੇ ਲੋਕਾਂ ਦਾ ਫਤਵਾ ਹਾਸਲ ਹੈ ਸਗੋਂ ਉਨ•ਾਂ ਦੀ ਪਾਰਟੀ ਨੇ ਉਨ•ਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਕਾਂਗਰਸ ਜਮਹੂਰੀ ਪ੍ਰਣਾਲੀ ਦੇ ਆਧਾਰ ‘ਤੇ ਕੰਮ ਕਰਦੀ ਹੈ ਨਾ ਕਿ ਆਪਣੀ ਲੀਡਰਸ਼ਿਪ ਦੀ ਮਰਜੀ ਤੇ ਇਛਾ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਨੂੰ ਆਪਣੀ ਕੁਰਸੀ ਦੇ ਲਈ ਖੁਸ਼ਾਮਦ ਅਤੇ ਚਾਪਲੂਸੀ ਵਿੱਚ ਸ਼ਾਮਲ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਨਾਂ ਚਿਰ ਮੁੱਖ ਮੰਤਰੀ ਰਹਿਣਗੇ ਜਦੋਂ ਤੱਕ ਪੰਜਾਬ ਦੇ ਲੋਕ ਚਾਹੁੰਦੇ ਹਨ ਅਤੇ ਉਨ•ਾਂ ਨੂੰ ਕਾਂਗਰਸ ਦੀ ਲੀਡਰਸ਼ਿਪ ਦਾ ਪੂਰਾ ਵਿਸ਼ਵਾਸ ਹਾਸਲ ਹੈ। ਉਨ•ਾਂ ਕਿਹਾ ਕਿ ਉਹ ਆਪਣੀ ਨਿੱਜੀ ਜਾਣਕਾਰੀ ਦੇ ਆਧਾਰ ‘ਤੇ ਗਾਂਧੀ ਪਰਿਵਾਰ ਦੇ ਹੱਕ ਵਿੱਚ ਹਨ ਜੋਕਿ ਉਨ•ਾਂ ਨੇ ਦੰਗਿਆਂ ਦੇ ਦੌਰਾਨ ਵੱਖ ਵੱਖ ਪਨਾਹ ਕੈਂਪਾਂ ਦਾ ਦੌਰਾ ਕਰਕੇ ਹਾਸਲ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਰਾਜੀਵ ਗਾਂਧੀ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ‘ਤੇ ਸਨ ਜਦਕਿ ਰਾਹੁਲ ਗਾਂਧੀ ਸਕੂਲ ਪੜ•ਦਾ ਇਕ ਬੱਚਾ ਸੀ। ਉਨ•ਾਂ ਦੀ ਦੰਗਿਆਂ ‘ਚ ਕੋਈ ਵੀ ਭੂਮਿਕਾ ਨਹੀ ਹੈ। ਪੀੜਤਾਂ ਨੇ ਮੇਰੇ ਕੋਲ ਕੁਝ ਵਿਅਕਤੀਗਤ ਕਾਂਗਰਸੀ ਆਗੂਆਂ ਦੇ ਨਾਂ ਲਏ ਸਨ। ਅਸਲ ਵਿੱਚ ਆਰ.ਐਸ.ਐਸ/ਬੀ.ਜੀ ਪੀ ਦੇ ਬਹੁਤ ਸਾਰੇ ਵਰਕਰਾਂ ਦੇ ਨਾਂ ਐਫ.ਆਈ.ਆਰ ਵਿੱਚ ਸ਼ਾਮਲ ਸਨ ਜਿਨਾਂ ਤੋਂ ਸੁਖਬੀਰ ਟਾਲਾ ਵੱਟਦਾ ਰਿਹਾ ਹੈ। ਉਨ•ਾਂ ਕਿਹਾ ਕਿ ਦੰਗਿਆਂ ਦੌਰਾਨ ਸਿੱਖ ਭਾਈਚਾਰੇ ਨੂੰ ਹੋਏ ਨੁਕਸਾਨ ਸਬੰਧੀ ਸੁਖਬੀਰ ਦੀ ਚਿੰਤਾ ਸਿਰਫ ਉਸਦੇ ਸਵਾਰਥੀਪਨ ਦੀ ਉਪਜ ਹੈ ਜੋ ਲੋਕ ਸਭਾ ਚੋਣਾਂ ਵਿੱਚ ਵੋਟਾਂ ਬਟੋਰਨ ਦੇ ਉਦੇਸ਼ ਵਿੱਚੋਂ ਨਿਕਲੀ ਹੈ।
ਗਾਂਧੀਆਂ ਅਤੇ ਕਾਂਗਰਸ ਪਾਰਟੀ ਦਾ ਬਚਾਅ ਕਰਨ ਲਈ ਰਾਹੁਲ ਵੱਲੋਂ ਮੋਹਰੀ ਬਣਾਏ ਗਏ ਹੋਣ ਦੇ ਸੁਖਬੀਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਸ ਸਮੇਂ ਤੋਂ ਹੀ ਇਸ ਮੁੱਦੇ ਨੂੰ ਉਠਾ ਰਹੇ ਹਨ ਜਦੋਂ ਰਾਹੁਲ ਇਕ ਬੱਚਾ ਸੀ। ਉਨ•ਾਂ ਕਿਹਾ ਕਿ ਗਾਂਧੀਆਂ ਨੂੰ ਆਪਣੇ ਬਚਾਅ ਲਈ ਕਿਸੇ ਨੂੰ ਵੀ ਨਾਮਜ਼ਦ ਕਰਨ ਦੀ ਜ਼ਰੂਰਤ ਨਹੀ ਹੈ ਕਿਉਂਕਿ ਦੰਗਿਆਂ ਦੇ ਵਿੱਚ ਉਨ•ਾਂ ਦੀ ਕਦੀ ਵੀ ਕੋਈ ਸ਼ਮੂਲੀਅਤ ਦਾ ਸਬੂਤ ਨਹੀਂ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਪੀੜਤ ਨੇ ਕਦੇ ਵੀ ਗਾਂਧੀ ਪਰਿਵਾਰ ‘ਤੇ ਦੋਸ਼ ਨਹੀਂ ਲਾਇਆ।
ਗਾਂਧੀਆਂ ਜਾਂ ਸਮੁੱਚੀ ਕਾਂਗਰਸ ਪਾਰਟੀ ਵਿਰੁੱਧ ਕੋਈ ਵੀ ਸਬੂਤ ਲੈ ਕੇ ਅੱਗੇ ਆਉਣ ਦੀ ਸੁਖਬੀਰ ਨੂੰ ਚੁਣੌਤੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਜੇ ਆਉਂਦੀਆਂ ਸੰਸਦ ਚੋਣਾਂ ਵਿੱਚ ਆਪਣੀ ਤਰਕਸੰਗਤਾ ਨੂੰ ਬਣਾ ਕੇ ਰੱਖਣੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਕੁੰਨਬੇ ਨੂੰ ਦਰੁਸਤ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।