ਚੰਡੀਗੜ੍ਹ – ਦਰਬਾਰ ਸਾਹਿਬ ਦੀ ਫੋਟੋ ਡੋਰ ਮੈਟ ਉਤੇ ਲਾਉਣ ਦੇ ਮਾਮਲੇ ਵਿਚ ਐਮਾਜ਼ੋਨ ਕੰਪਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਕੋਲੋਂ ਮੁਆਫੀ ਮੰਗ ਲਈ ਹੈ।
ਕੰਪਨੀ ਨੇ ਇਕ ਈਮੇਲ ਰਾਹੀਂ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਲਈ ਮੁਆਫੀ ਦੀ ਮੰਗ ਕੀਤੀ ਹੈ। ਇਸ ਦੌਰਾਨ ਐਮਾਜ਼ੋਨ ਕੰਪਨੀ ਨੇ ਡੋਰ ਮੈਟ ਬਣਾਉਣ ਵਾਲੀ ਕੰਪਨੀ ਤੋਂ ਆਪਣੇ ਸਬੰਧ ਵੀ ਤੋੜ ਲਏ ਹਨ।
ਦੱਸਣਯੋਗ ਹੈ ਕਿ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਵਲੋਂ ਬੀਤੇ ਦਿਨੀਂ ਦਰਬਾਰ ਸਾਹਿਬ ਦੀ ਫੋਟੋ ਵਾਲੇ ਡੋਰ ਮੈਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ।