ਲਖਨਊ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਨੇ ਬੁੱਧਵਾਰ ਨੂੰ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. (ISIS) ਦੇ ਨਵੇਂ ਮੋਡੀਊਲ ਨੂੰ ਲੈ ਕੇ ਚੱਲ ਰਹੀ ਆਪਣੀ ਜਾਂਚ ਦੇ ਸਿਲਸਿਲੇ ਮੁਤਾਬਕ ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ‘ਚ 16 ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਇਕ ਅਧਿਕਾਰੀ ਮੁਤਾਬਕ ਐੱਨ. ਆਈ. ਏ. ਨੇ ਇਸ ਦੌਰਾਨ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਅੱਤਵਾਦੀ ਮੋਡੀਊਲ ਤੋਂ ਕਥਿਤ ਤੌਰ ‘ਤੇ ਜੁੜੇ ਹੋਣ ਦੇ ਸ਼ੱਕ ‘ਚ 10 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਆਈ. ਐੱਸ. ਆਈ. ਐੱਸ. ਦੇ ਇਸ ਨਵੇਂ ਮੋਡੀਊਲ ਦਾ ਨਾਂ ‘ਹਰਕਤ ਉਲ ਹਰਬ ਏ ਇਸਲਾਮ’ ਹੈ। ਰਿਪੋਰਟ ਮੁਤਾਬਰ ਛਾਪੇਮਾਰੀ ਜਾਰੀ ਹੈ ਅਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਐੱਨ. ਆਈ. ਏ. ਮਰੋਹਾ ਦੇ ਸੈਦਪੁਰ ਇਮਮਾ ‘ਚ ਹਬੀਬ ਪਰਿਵਾਰ ਤੋਂ ਬੰਦ ਮਕਾਨ ‘ਚ ਪੁੱਛ ਗਿੱਛ ਕਰ ਰਹੀ ਹੈ।
ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਅਮਰੋਹਾ ਜ਼ਿਲੇ ਦਾ ਨਾਂ ਇਕ ਵਾਰ ਫਿਰ ਬਦਨਾਮ ਹੋ ਗਿਆ ਹੈ। ਨੌਗਾਵਾ ਸਾਦਾਤ ਦੇ ਪਿੰਡ ਸੈਦਪੁਰ ਇਮਮਾ ਨਿਵਾਸੀ 3 ਭਰਾਵਾਂ ਨੂੰ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਦੇ ਸ਼ੱਕ ਕਰਕੇ ਹਿਰਾਸਤ ‘ਚ ਲਿਆ ਗਿਆ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਅਤੇ ਏ. ਟੀ. ਐੱਸ. ਉਨ੍ਹਾਂ ਨੂੰ ਘਰ ‘ਚ ਨਜ਼ਰਬੰਦ ਕਰ ਕੇ ਪੁੱਛ ਗਿੱਛ ਕਰ ਰਹੀ ਹੈ। ਜ਼ਿਲੇ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਹ ਮਾਮਲਾ ਸਾਦਾਤ ਦੇ ਪਿੰਡ ਸੈਦਪੁਰ ਇਮਮਾ ਨਾਲ ਜੁੜਿਆ ਹੈ। ਇੱਥੇ ਸ਼ਹੀਦ ਅਹਿਮਦ ਦਾ ਪਰਿਵਾਰ ਰਹਿੰਦਾ ਹੈ। ਉਹ ਨਗਰ ਕੋਤਵਾਲੀ ਖੇਤਰ ਦੇ ਧਨੋਰਾ ਅੱਡੇ ‘ਤੇ ਵੈਲਡਿੰਗ ਦੀ ਦੁਕਾਨ ਸੀ ਅਤੇ ਨੇੜੇ ਦੀ ਮੁਹੱਲੇ ਇਸਲਾਮ ਨਗਰ ‘ਚ ਵੀ ਉਸ ਦਾ ਮਕਾਨ ਹੈ। ਬੁੱਧਵਾਰ ਨੂੰ ਸਵੇਰੇ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਅਤੇ ਏ. ਟੀ. ਐੱਸ. ਦੀ ਟੀਮ ਐੱਸ. ਪੀ, ਡਾਂ. ਵਿਪਿਨ ਟਾਡਾ ਨੂੰ ਮਿਲੀ ਅਤੇ ਸੈਦਪੁਰ ਇਮਮਾ ‘ਚ ਸ਼ਹੀਦ ਅਹਿਮਦ ਦੇ ਘਰ ਛਾਪਾ ਮਾਰਨ ਦੇ ਲਈ ਸਥਾਨਿਕ ਪੁਲਸ ਦਾ ਸਹਿਯੋਗ ਲਿਆ।