ਨਵੀਂ ਦਿੱਲੀ-ਅੱਜ 1984 ਦੇ ਸਿੱਖ ਦੰਗਾਂ ਪੀੜਤਾਂ ਨੇ ਦਿੱਲੀ ਦੇ ਕਨਾਟ ਪਲੇਸ ‘ਚ ਰਾਜੀਵ ਚੌਕ ਸਟੇਸ਼ਨ ‘ਤੇ ਜਿੱਥੇ ਰਾਜੀਵ ਲਿਖਿਆ ਹੋਇਆ ਸੀ ਅਤੇ ਉਸ ‘ਤੇ ਕਾਲਖ ਮਲ ਦਿੱਤੀ। 84 ਸਿੱਖ ਦੰਗਾਂ ਪੀੜਤਾਂ ਦਾ ਕਹਿਣਾ ਹੈ ਕਿ ਰਾਜੀਵ ਗਾਂਧੀ 1984 ਦਾ ਕਾਤਿਲ ਹੈ ਅਤੇ ਉਸ ਦੇ ਨਾਂ ‘ਤੇ ਜੋ ਵੀ ਚੀਜਾਂ ਹਨ, ਉਹ ਹਟਾ ਦੇਣੀਆਂ ਚਾਹੀਦੀਆਂ ਹਨ। ਇਸ ਦੀ ਜਗ੍ਹਾਂ ‘ਤੇ ਭਗਤ ਸਿੰਘ ਦਾ ਨਾਂ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ 84 ਸਿੱਖ ਦੰਗਾਂ ਪੀੜ੍ਹਤਾਂ ਨੇ ਕਿਹਾ ਹੈ ਕਿ ਜਿੱਥੇ-ਜਿੱਥੇ ਵੀ ਰਾਜੀਵ ਗਾਂਧੀ ਦਾ ਨਾਂ ਹੈ ਪੂਰੀ ਦਿੱਲੀ ‘ਚ ਉੱਥੇ ਕਾਲਖ ਮਲੀ ਜਾਵੇਗੀ। ਪੁਲਸ ਚਾਹੇ ਉਨ੍ਹਾਂ ਨੂੰ ਫੜ ਲਏ ਪਰ ਉਹ ਦਿੱਲੀ ‘ਚ ਵੀ ਕਾਲਖ ਮਲਣਗੇ।