ਕਾਫ਼ੀ ਸਮੇਂ ਤੋਂ ਦੀਪਿਕਾ ਅਤੇ ਕੈਟਰੀਨਾ ਵਿਚਕਾਰ ਮੱਠੀ-ਮੱਠੀ ਲੜਾਈ ਛਿੜੀ ਹੋਈ ਸੀ। ਹੁਣ ਇਹ ਲੜਾਈ ਖ਼ਤਮ ਹੋ ਗਈ ਹੈ। ਹਾਲ ਹੀ ‘ਚ ਦੋਹਾਂ ਨੇ ਇੱਕ-ਦੂਜੇ ਦੀ ਤਾਰੀਫ਼ ਕੀਤੀ ਹੈ ਅਤੇ ਇਨਸਟਾਗ੍ਰਾਮ ‘ਤੇ ਵੀ ਇਹ ਦੋਹੇਂ ਇੱਕ-ਦੂਜੇ ਨਾਲ ਮੁੜ ਜੁੜ ਗਈਆਂ ਹਨ …
ਦੀਪਿਕਾ ਤੇ ਕੈਟਰੀਨਾ ‘ਚ ਖ਼ਤਮ ਹੋਈ ਜੰਗ

ਬੌਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ਼ ਵਿਚਾਲੇ ਕਾਫ਼ੀ ਸਮੇਂ ਤੋਂ ਮੱਠੀ-ਮੱਠੀ ਲੜਾਈ ਚੱਲ ਰਹੀ ਸੀ ਜਿਸ ਨਾਲ ਸਬੰਧਤ ਖ਼ਬਰਾਂ ਅਕਸਰ ਸਾਹਮਣੇ ਆਉਾਂਦੀਆਂ ਰਹਿੰਦੀਆਂ ਸਨ। ਇਹ ਦੋਵੇਂ ਅਭਿਨੇਤਰੀਆਂ ਰਣਬੀਰ ਕਪੂਰ ਨਾਲ ਵੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਚਰਚਾ ‘ਚ ਰਹਿ ਚੁੱਕੀਆਂ ਹਨ। ਹੁਣ ਇਹ ਦੋਵੇਂ ਆਪਸੀ ਰਿਸ਼ਤਿਆਂ ਦੇ ਸੁਧਾਰ ਨੂੰ ਲੈ ਕੇ ਚਰਚਾ ‘ਚ ਹਨ।
ਹਾਲ ਹੀ ‘ਚ ਦੀਪਿਕਾ ਦੀ ਰਿਸੈਪਸ਼ਨ ਪਾਰਟੀ ‘ਚ ਕੈਟਰੀਨਾ ਵੀ ਸ਼ਾਮਿਲ ਹੋਈ। ਦੋਹਾਂ ਨੇ ਇੱਕ ਦੂਜੇ ਨੂੰ ਇਨਸਟਾਗ੍ਰਾਮ ‘ਤੇ ਵੀ ਫ਼ੌਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਦੀਪਿਕਾ ਨੇ ਕੈਟ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਵੀ ਆਪਣੇ ਦਿਲ ਦੀ ਕਹੀ ਹੈ। ਦੀਪਿਕਾ ਨੇ ਕਿਹਾ, ”ਸਾਡੇ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਅਫ਼ਵਾਹਾਂ ਫ਼ੈਲਦੀਆਂ ਰਹੀਆਂ ਹਨ। ਮੇਰੇ ਮਨ ‘ਚ ਕੈਟ ਲਈ ਹਮੇਸ਼ਾ ਤੋਂ ਸਨਮਾਨ ਰਿਹਾ ਹੈ। ਇੰਨੇ ਸਾਲਾਂ ‘ਚ ਉਹ ਜਿਸ ਤਰ੍ਹਾਂ ਤੋਂ ਰਹੀ ਹੈ, ਕੰਮ ਨੂੰ ਲੈ ਕੇ ਉਸ ਦਾ ਜਿਸ ਤਰ੍ਹਾਂ ਦਾ ਨਜ਼ਰੀਆ ਰਿਹਾ ਹੈ, ਮੈਂ ਉਸ ਦਾ ਸਨਮਾਨ ਕਰਦੀ ਆਈ ਹਾਂ। ਉਹ ਹਮੇਸ਼ਾ ਤੋਂ ਮੇਰੇ ਲਈ ਪਿਆਰੀ ਰਹੀ ਹੈ। ਸਾਡਾ ਦੋਵਾਂ ਦਾ ਰਿਸ਼ਤਾ ਕਾਫ਼ੀ ਸ਼ਾਂਤੀਪੂਰਵਕ ਰਿਹਾ ਹੈ।”
ਉਥੇ ਕੈਟਰੀਨਾ ਨੇ ਵੀ ਪਿਛਲੇ ਦਿਨੀਂ ਦੀਪਿਕਾ ਦੀ ਰਿਸੈਪਸ਼ਨ ਪਾਰਟੀ ਦੌਰਾਨ ਇੱਕ ਤਸਵੀਰ ਜਨਤਕ ਕਰਦੇ ਹੋਏ ਦੱਸਿਆ ਸੀ ਕਿ ਕਿਵੇਂ ਰਣਵੀਰ ਸਿੰਘ ਨੇ ਉਸ ਨੂੰ ਅਤੇ ਦੀਪਿਕਾ ਨੂੰ ਇਕੱਠਿਆਂ ਡਾਂਸ ਕਰਵਾਇਆ। ਕੈਟ ਨੇ ਦੱਸਿਆ ਸੀ ਕਿ ਉਹ ਦੋਹੇਂ ਉਸ ਨੂੰ ਰਿਸੈਪਸ਼ਨ ਪਾਰਟੀ ‘ਚ ਬਹੁਤ ਗਰਮਜੋਸ਼ੀ ਨਾਲ ਮਿਲੇ। ਰਿਸੈਪਸ਼ਨ ‘ਚ ਉਸ ਨੇ ਸਾਰੀ ਰਾਤ ਡਾਂਸ ਕੀਤਾ ਅਤੇ ਉਹ ਉਨ੍ਹਾਂ ਲੋਕਾਂ ‘ਚੋਂ ਸੀ ਜਿਨ੍ਹਾਂ ਨੇ ਅਖ਼ੀਰ ਤਕ ਡਾਂਸ ਕੀਤਾ ਸੀ।
ਫ਼ਿਲਹਾਲ ਇਨ੍ਹਾਂ ਦੋਹਾਂ ਅਭਿਨੇਤਰੀਆਂ ਨੇ ਆਪਣੇ ਰਿਸ਼ਤਿਆਂ ਨੂੰ ਲੈ ਕੇ ਤਾਂ ਸਫ਼ਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਜੋ ਸਾਫ਼ ਕਰਦੀ ਹੈ ਕਿ ਇਹ ਦੋਵਾਂ ‘ਚ ਜੰਗ ਹੁਣ ਖ਼ਤਮ ਹੋ ਚੁੱਕੀ ਹੈ ਅਤੇ ਉਹ ਮੁੜ ਤੋਂ ਇੱਕ-ਦੂਜੇ ਨਾਲ ਚੰਗੇ ਰਿਸ਼ਤੇ ਕਾਇਮ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਦੀਪਿਕਾ ਜਲਦੀ ਹੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੀ ਹੈ। ਦੂਜੇ ਪਾਸੇ ਕੈਟਰੀਨਾ ਇਸ ਵਕਤ ਸਲਮਾਨ ਖ਼ਾਨ ਨਾਲ ਭਾਰਤ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ‘ਚ ਕੈਟਰੀਨਾ ਕੈਫ਼ ਇੱਕ ਬੇਹੱਦ ਦਿਲਚਸਪ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।