ਸ਼੍ਰੀਨਗਰ-ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀਆਂ ਨਾਪਾਕ ਹਰਕਤਾਂ ‘ਤੇ ਇਕ ਵਾਰ ਫਿਰ ਪਾਣੀ ਫੇਰ ਦਿੱਤਾ। ਅੱਤਵਾਦੀਆਂ ਨੇ ਵੂਲਰ ਝੀਲ ਦੇ ਕੋਲ 20 ਕਿਲੋਗ੍ਰਾਮ ਵਿਸਫੋਟਕ ਲਗਾ ਕੇ ਰੱਖਿਆ ਸੀ। ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ।ਰਿਪੋਰਟ ਮੁਤਾਬਕ ਸੁਰੱਖਿਆ ਬਲਾਂ ਨੇ ਵੁਲਰ ਝੀਲ ਦੇ ਕੋਲ ਇਕ ਸ਼ੱਕੀ ਤਾਰ ਦੇਖੀ। ਉਨ੍ਹਾਂ ਨੇ ਕੁੱਤੇ ਦੀ ਮਦਦ ਨਾਲ ਉਸ ਜਗ੍ਹਾਂ ਦੀ ਤਲਾਸ਼ੀ ਲਈ ਤਾਂ ਇਕ ਵੈਲਡਡ ਲੋਹੇ ਦੇ ਬਕਸੇ ‘ਚ ਭਾਰੀ ਮਾਤਰਾ ‘ਚ ਵਿਸਫੋਟਕ ਮਿਲਿਆ, ਜਿਸ ਦੇ ਨਾਲ ਡੇਟੋਨੇਟਰ ਅਤੇ ਫਿਊਜ ਵੀ ਸੀ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਬੰਬ ਹਿਰਾਸਤ ਟੀਮ ਦੁਆਰਾ ਘੇਰ ਲਿਆ ਗਿਆ। ਵਿਸਫੋਟਕ ਨੂੰ ਬਾਅਦ ‘ਚ ਸੁਰੱਖਿਆ ਬਲਾਂ ਨੇ ਖਤਮ ਕਰ ਦਿੱਤਾ।