ਨਵੀਂ ਦਿੱਲੀ— ਮੇਘਾਲਿਆ ‘ਚ ਇਕ ਪਖਵਾੜੇ ਪਹਿਲਾਂ ਕੋਲੇ ਦੇ ਖਾਨ ‘ਚ ਫਸੇ 15 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੁਣ ਵੀ ਜਾਰੀ ਹੈ। ਅਜੇ ਤਕ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ। ਹੁਣ ਹਾਲਾਤ ਅਜਿਹੇ ਹਨ ਕਿ ਇਹ ਮਜ਼ਦੂਰ ਜ਼ਿੰਦਗੀ ਅਤੇ ਮੌਤ ਦੇ ਵਿਚ ਝੂਲ ਰਹੇ ਹਨ ਨਾ ਉਹ ਖੁਦ ਬਾਹਰ ਆ ਪਾ ਰਹੇ ਹਨ ਨਾ ਹੀ ਬਚਾਅ ਕਰਮੀ ਅੰਦਰ ਜਾ ਪਾ ਰਹੇ ਹਨ। ਉੱਥੇ ਹੀ ਹੁਣ ਤਕ ਸਵਾਲ ਇਹ ਵੀ ਉੱਠਦਾ ਹੈ ਕਿ ਅਜੇ ਸਰਕਾਰ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਲਈ ਠੋਸ ਕਦਮ ਕਿਉਂ ਨਹੀਂ ਚੁੱਕ ਪਾ ਰਹੀ ਹੈ।
ਨਿੱਜੀ ਪੰਪ ਨਿਰਮਾਤਾ ਕੰਪਨੀ ਪਹੁੰਚੀ
ਉੱਥੇ ਹੀ ਹੁਣ ਖਾਨ ਤੋਂ ਪਾਣੀ ਭਰਣ ਨਾਲ ਉਸ ‘ਚ ਪਿਛਲੇ ਇਕ ਪਖਵਾੜੇ ‘ਚ ਫਸੇ 15 ਲੋਕਾਂ ਨੂੰ ਕੱਢਣ ‘ਚ ਮਦਦ ਕਰਨ ਲਈ ਨਿੱਜੀ ਪੰਪ ਨਿਰਮਾਤਾ ਕੰਪਨੀ ਮੌਕੇ ‘ਤੇ ਪਹੁੰਚ ਗਈ ਹੈ। ਇਹ ਕੰਪਨੀ ਖਾਨ ‘ਚੋਂ ਪਾਣੀ ਕੱਢਣ ‘ਚ ਆਪਣੀ ਇੱਛਾ ਨਾਲ ਉਪਕਰਨ ਮੁਹੱਈਆ ਕਰ ਰਹੀ ਹੈ। ਭਾਰਤੀ ਹਵਾਈ ਸੇਨਾ ਅਤੇ ਕੋਲ ਇੰਡੀਆ ਦੇ ਬਚਾਅ ਕਰਮੀ ਈਸਟ ਜਯੰਤੀਆ ਹਿਲਸ ਜ਼ਿਲੇ ‘ਚ ਸਥਿਤ ਇਸ ਖਾਨ ਤਕ ਸ਼ੁੱਕਰਵਾਰ ਨੂੰ ਪਹੁੰਚਣ ਦੀ ਉਮੀਦ ਹੈ। ਪੁਲਸ ਅਧਿਕਾਰੀ ਸਿਲਵਿਸਟਰ ਮੋਂਗਟੀਂਗਰ ਨੇ ਦੱਸਿਆ ਕਿ ਕਿਲਰੋਸਕਰ ਬਰਦਰਸਰ ਲਿਮਟਿਡ ਨੇ ਬੁੱਧਵਾਰ ਦੀ ਦੇਰ ਰਾਤ ਇਕ ਬਿਆਨ ‘ਚ ਕਿਹਾ, ਮੇਘਾਲਿਆ ‘ਚ ਫੱਸੇ ਲੋਕਾਂ ਲਈ ਅਸੀਂ ਬੇਹੱਦ ਪ੍ਰੇਸ਼ਾਨ ਹਾਂ ਅਤੇ ਹਰ ਤਰ੍ਹਾਂ ਦੀ ਮਦਦ ਨੂੰ ਤਿਆਰ ਹਾਂ ਅਸੀਂ ਆਪਣੀ ਮਦਦ ਦੇਣ ਲਈ ਮੇਘਾਲਿਆ ਸਰਕਾਰ ਦੇ ਅਧਿਕਾਰੀਆਂ ਦੇ ਸੰਪਰਕ ‘ਚ ਹਾਂ।
ਕਿਵੇਂ ਫੱਸੇ ਮਜ਼ਦੂਰ
ਦੱਸ ਦੇਈਏ ਕਿ ਗੈਰ-ਕਾਨੂੰਨੀ ਰੂਪ ਨਾਲ ਕੋਲਾ ਕੱਢਣ ਗਏ 15 ਮਜ਼ਦੂਰ ਪਿਛਲੇ 13 ਦਸੰਬਰ ਤੋਂ ਖਾਨ ‘ਚ ਫਸੇ ਹਨ। 13 ਦਸੰਬਰ ਨੂੰ ਕੁੱਲ 20 ਲੋਕ ਖਾਨ ‘ਚ ਦਾਖਲ ਹੋਏ ਸਨ, ਜਿਨ੍ਹਾਂ ‘ਚੋਂ ਪੰਜ ਕਿਸੇ ਤਰ੍ਹਾਂ ਬਾਹਰ ਆਉਣ ‘ਚ ਸਫਲ ਰਹੇ। ਸਾਰੇ ਲੋਕ ਖਾਨ ‘ਚ ਸੰਕਰੀ ਸੁਰੰਗਾਂ ‘ਚ ਦਾਖਲ ਹੋਏ। ਸਥਾਨਕ ਲੋਕਾਂ ਮੁਤਾਬਕ ਖਾਦਾਨ ‘ਚ ਦਾਖਲ ਲੋਕਾਂ ‘ਚੋਂ ਕਿਸੇ ਨੇ ਗਲਤੀ ਨਾਲ ਨਦੀ ਤੋਂ ਨੇੜੇ ਵਾਲੀ ਕੰਦ ਤੋੜ ਦਿੱਤੀ, ਜਿਸ ਨਾਲ ਸੁਰੰਗ ‘ਚ ਪਾਣੀ ਭਰ ਗਿਆ ਸੀ।
ਨੇਤਾਵਾਂ ਨੇ ਸ਼ੁਰੂ ਕੀਤੀ ਰਾਜਨੀਤੀ
ਉੱਥੇ ਹੀ ਦੂਜੀ ਮੁਸੀਬਤ ਦੀ ਘੜੀ ‘ਚ ਰਾਜਨੀਤੀ ਵੀ ਸ਼ੁਰੂ ਹੋ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕੀਤਾ ਅਤੇ ਇਹ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਬਚਾਅ ਕਾਰਜ ਲਈ ਜ਼ਰੂਰੀ ਉਪਕਰਣ ਮੁਹੱਈਆ ਕਰਵਾਉਣ ‘ਚ ਢਿੱਲਾ ਰਵੱਈਆ ਅਪਣਾ ਰਹੀ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਖਾਨਾਂ ‘ਚ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਹਰ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ।