ਸਹਾਰਨਪੁਰ : ਭਾਜਪਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਵਰਕਰਾਂ ਦੇ ਦਮ ‘ਤੇ ਇਕ ਵਾਰ ਫਿਰ ਸਾਲ 2014 ਵਿਚ ਮਿਲੀ ਸਫਲਤਾ ਨੂੰ ਦੋਹਰਾਏਗੀ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਬੰਸਲ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਕਿਹਾ ਕਿ ਭਾਜਪਾ ਆਪਣੇ ਵਰਕਰਾਂ ਦੇ ਦਮ ‘ਤੇ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਮਿਲੀ ਸਫਲਤਾ ਨੂੰ ਦੋਹਰਾਏਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ 3 ਮਹੀਨਿਆਂ ਲਈ ਵਰਕਰਾਂ ਨੂੰ ਜਨਸੰਪਰਕ ਮੁਹਿੰਮ ਦਾ ਪ੍ਰੋਗਰਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ 13 ਕਰੋੜ ਵੋਟਰਾਂ ਤਕ ਭਾਜਪਾ ਨੂੰ ਪਹੁੰਚਣਾ ਹੈ। ਆਉਣ ਵਾਲੀ 12 ਫਰਵਰੀ ਤੋਂ 2 ਮਾਰਚ ਤਕ ਪਾਰਟੀ ਅਹੁਦਾ ਅਧਿਕਾਰੀ ਅਤੇ ਜਨਪ੍ਰਤੀਨਿਧੀ ਲੋਕਾਂ ਨਾਲ ਘਰ-ਘਰ ਜਾ ਕੇ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਦੇ ਕੇ ਉਸ ਨੂੰ ਘਰ ‘ਚ ਲਾਉਣ ਦੀ ਅਪੀਲ ਵੀ ਕਰਨਗੇ। ਉਨ੍ਹਾਂ ਨੇ ਇਸ ਮੁਹਿੰਮ ਨੂੰ ‘ਮੇਰਾ ਪਰਿਵਾਰ-ਭਾਜਪਾ ਦਾ ਪਰਿਵਾਰ’ ਦਾ ਨਾਂ ਦਿੱਤਾ ਗਿਆ ਹੈ।