ਤਿਰੁਅਨੰਤਪੁਰਮ— ਕੇਰਲ ਪੁਲਸ ਸਪੈਸ਼ਲ ਬਰਾਂਚ ਦੇ ਵੀਡੀਓ ਫੁਟੇਜ ‘ਚ ਤਮਿਲ ਰੂਪ ਦੀਆਂ ਤਿੰਨ ਮਲੇਸ਼ੀਆਈ ਔਰਤਾਂ ਨੂੰ ਇਕ ਜਨਵਰੀ ਨੂੰ ਸਬਰੀਮਾਲਾ ‘ਚ ਦੇਖਿਆ ਗਿਆ ਸੀ। ਇਹ ਔਰਤਾਂ ਬਿੰਦੂ ਅਤੇ ਕਨਕਦੁਰਗਾ ਵੱਲੋਂ ਭਗਵਾਨ ਅਯੱਪਾ ਦੇ ਦਰਸ਼ਨ ਤੋਂ ਪਹਿਲਾਂ ਮੰਦਰ ਪੁੱਜੀਆਂ ਸਨ। ਹਾਲਾਂਕਿ ਬਿੰਦੂ ਅਤੇ ਕਨਕਦੁਰਗਾ ਨੇ ਦਾਅਵਾ ਕੀਤਾ ਸੀ ਕਿ ਉਹ 50 ਸਾਲ ਦੀ ਘੱਟ ਉਮਰ ਵਾਲੀਆਂ ਅਜਿਹੀਆਂ ਪਹਿਲੀਆਂ ਔਰਤਾਂ ਹਨ, ਜਿਨ੍ਹਾਂ ਨੇ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ। ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਕ ਜਨਵਰੀ ਤੋਂ ਹੁਣ ਤੱਕ ਮੰਦਰ ‘ਚ 50 ਸਾਲ ਤੋਂ ਘੱਟ ਉਮਰ ਵਾਲੀਆਂ 4 ਔਰਤਾਂ ਦੇ ਜਾਣ ਦੀ ਸੂਚਨਾ ਹੈ ਪਰ ਇਹ ਜਾਣਕਾਰੀ ਪੁਸ਼ਟ ਨਹੀਂ ਹੈ। ਇਸੇ ਦੇ ਨਾਲ ਹੀ ਮੰਦਰ ‘ਚ ਪ੍ਰਵੇਸ਼ ਕਰਨ ਵਾਲੀਆਂ ਔਰਤਾਂ ਦੀ ਕੁੱਲ ਗਿਣਤੀ 10 ਹੋ ਚੁਕੀ ਹੈ। ਪੁਲਸ ਸੂਤਰ, ਜੋ ਔਰਤਾਂ ਦੇ ਮੰਦਰ ‘ਚ ਜਾਣ ਦੀ ਮੰਗ ਤਾਂ ਸਵੀਕਾਰ ਕਰ ਰਹੇ ਹਨ ਪਰ ਉਹ ਦਰਸ਼ਨ ਕਰਨ ਦੀ ਪੁਸ਼ਟੀ ਨਹੀਂ ਕਰ ਰਹੇ ਹਨ।
ਸੀਨੀਅਰ ਪੁਲਸ ਸੂਤਰਾਂ ਇਕ ਜਨਵਰੀ ਨੂੰ ਮਲੇਸ਼ੀਆਈ ਗਰੁੱਪ ਸਵੇਰੇ ਜਲਦੀ ਮੰਦਰ ਪੁੱਜਿਆ ਅਤੇ ਪੰਬਾ ਤੋਂ ਕਰੀਬ 10 ਵਜੇ ਵਾਪਸ ਆ ਗਿਆ। ਅਗਲੀ ਸਵੇਰ ਯਾਨੀ 2 ਜਨਵਰੀ ਨੂੰ ਬਿੰਦੂ ਅਤੇ ਕਨਕਦੁਰਗਾ ਮੰਦਰ ਪੁੱਜੀਆਂ। ਮੰਦਰ ਕੈਂਪਸ ‘ਚ ਦਾਖਲ ਹੋਣ ਦੇ ਸਮੇਂ ਦਾ ਉਨ੍ਹਾਂ ਦਾ ਵੀਡੀਓ ਵੀ ਹੈ। ਉਨ੍ਹਾਂ ਦੀ ਅਤੇ ਨਾਲ ਮੌਜੂਦ ਸਾਦੀ ਵਰਦੀ ‘ਚ ਪੁਲਸ ਵਾਲਿਆਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।’