ਚੰਡੀਗੜ੍ਹ – ਕਾਂਗਰਸੀ ਆਗੂ ਤੇ ਸੂਬੇ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਬਾਦਲ ਨੂੰ ਅੱਜ ਅਚਾਨਕ ਸਿਹਤ ਖਰਾਬ ਜਾਣ ਪਿੱਛੋਂ ਪੀ. ਜੀ. ਆਈ. ਦਾਖਲ ਕਰਵਾਇਆ ਗਿਆ ਹੈ। ਗੁਰਦਾਸ ਬਾਦਲ ਨੂੰ ਅੱਜ ਸਾਹ ਲੈਣ ‘ਚ ਤਕਲੀਫ ਹੋਣ ਮਗਰੋਂ ਪਹਿਲਾਂ ਬਠਿੰਡਾ ਦੇ ਇਕ ਪ੍ਰਾਇਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਥੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।ਖਬਰਾਂ ਮੁਤਾਬਕ ਗੁਰਦਾਸ ਬਾਦਲ ਦੇ ਟੈਸਟ ਕਰਵਾਏ ਜਾ ਰਹੇ ਹਨ।