ਹਰਿਆਣਾ— ਹਰਿਆਣਾ ਨੂੰ ਅੱਜ ਭਾਵ ਵੀਰਵਾਰ ਨੂੰ ਨਵਾਂ ਡੀ. ਜੀ. ਪੀ. ਮਿਲ ਗਿਆ ਹੈ। ਮਨੋਜ ਯਾਦਵ ਹਰਿਆਣਾ ਦੇ ਨਵੇਂ ਡੀ. ਜੀ. ਪੀ. ਹੋਣਗੇ। ਮਨੋਜ ਬੀ. ਐੱਸ. ਸੰਧੂ ਦੀ ਥਾਂ ਲੈਣਗੇ। ਬੀ. ਐੱਸ. ਸੰਧੂ ਦਾ ਕਾਰਜਕਾਲ 31 ਜਨਵਰੀ ਯਾਨੀ ਕਿ ਅੱਜ ਖਤਮ ਹੋਇਆ ਹੈ। ਸੰਧੂ ਦਾ ਕਾਰਜਕਾਲ ਖਤਮ ਹੋਣ ‘ਤੇ ਮਨੋਜ ਯਾਦਵ ਨੂੰ ਹਰਿਆਣਾ ਦਾ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਮਨੋਜ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ 1988 ਬੈਂਚ ਦੇ ਅਧਿਕਾਰੀ ਹਨ। ਫਿਲਹਾਲ ਮਨੋਜ ਇੰਟੈਲੀਜੈਂਸ ਬਿਊਰੋ (ਆਈ. ਬੀ.) ‘ਚ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਦੇ ਕੰਮ ਕਰ ਰਹੇ ਹਨ।