ਹਲਕੇ ਦੇ ਲੋਕਾਂ ਦੀ ਸੇਵਾ ਤਨਦੇਹੀ ਦਾ ਕਰਦਾ ਰਹਾਂਗਾ : ਚੰਦੂਮਾਜਰਾ
ਫੇਮ ਇੰਡੀਆ ਵਲੋਂ ਕਰਵਾਏ ਗਏ ਸਰਵੇ ਤੋਂ ਬਾਅਦ ਭਾਰਤ ਵਿਚ 25 ਸੰਸਦ ਮੈਂਬਰਾਂ ਨੂੰ ਸਭ ਤੋਂ ਵਧੀਆ ਸੰਸਦ ਮੈਂਬਰ ਦੇ ਤੌਰ ‘ਤੇ ਚੁਣਿਆ ਗਿਆ। ਇਨ੍ਹਾਂ ਸੰਸਦ ਮੈਂਬਰਾਂ ਨੂੰ ਅੱਜ ਵਿਗਿਆਨ ਭਵਨ ਵਿਚ ਸਨਮਾਨਤ ਕੀਤਾ ਗਿਆ। ਇਨ੍ਹਾਂ 25 ਸੰਸਦ ਮੈਂਬਰਾਂ ਵਿਚ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਹਨ। ਚੰਦੂਮਾਜਰਾ ਨੂੰ ਇਹ ਐਵਾਰਡ ਦੂਜੀ ਵਾਰ ਦਿੱਤਾ ਗਿਆ। ਜਦੋਂ ਚੰਦੂਮਾਜਰਾ ਨੂੰ ਇਹ ਐਵਾਰਡ ਦਿੱਤਾ ਗਿਆ ਤਾਂ ਉਥੇ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਜੈਕਾਰਿਆਂ ਨਾਲ ਕੀਤਾ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਚੰਦੂਮਾਜਰਾ ਨੇ ਇਸ ਐਵਾਰਡ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ।