ਮਾਲਵਾ ਜੋਨ-1 ਵਿੱਚ ਦੋ ਸਕੱਤਰ ਜਨਰਲਾਂ ਦੀ ਨਿਯੁਕਤੀ ਵੀ ਕੀਤੀ।
ਚੰਡੀਗੜ –ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਇੰਚਾਰਜ਼, ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੇ ਮਾਲਵਾ ਜੋਨ -1 ਦੇ ਪ੍ਰਧਾਨ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਸਲਾਹ ਮਸ਼ਵਰਾ ਕਰਦਿਆਂ ਅੱਜ ਮਾਲਵਾ ਜੋਨ-1 ਜਿਲਾ ਪ੍ਰਧਾਨਾਂ ਦੀ ਨਿਯੁਕਤੀ ਕਰਦਿਆਂ ਇਸਦੀ ਚੌਥੀ ਸੂਚੀ ਜਾਰੀ ਕੀਤੀ।
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਮਜੀਠੀਆ ਨੇ ਦੱਸਿਆ ਕਿ ਸ. ਗਰਦੀਪ ਸਿੰਘ ਟੋਡਰਪੁਰ ਨੂੰ ਜਿਲਾ ਪ੍ਰਧਾਨ ਮਾਨਸਾ (ਦਿਹਾਤੀ) ਅਤੇ ਸ. ਗੁਰਪ੍ਰੀਤ ਸਿੰਘ ਚਹਿਲ ਨੂੰ ਜਿਲਾ ਪ੍ਰਧਾਨ ਮਾਨਸਾ (ਸ਼ਹਿਰੀ) ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ. ਗਰਦੌਰ ਸਿੰਘ ਨੂੰ ਜਿਲਾ ਪ੍ਰਧਾਨ ਬਠਿੰਡਾ (ਦਿਹਾਤੀ-1) ਅਤੇ ਸ. ਗੁਰਦੀਪ ਸਿੰਘ ਕੋਟਸ਼ਮੀਰ ਨੂੰ ਜਿਲਾ ਪ੍ਰਧਾਨ ਬਠਿੰਡਾ (ਦਿਹਾਤੀ -2) ਨਿਯੁਕਤ ਕੀਤਾ ਗਿਆ ਹੈ। ਸ. ਮਜੀਠੀਆ ਨੇ ਦੱਸਿਆ ਕਿ ਮਾਲਵਾ ਜੋਨ-1 ਵਿੱਚ ਦੋ ਸਕੱਤਰ ਜਨਰਲਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਅਨੁਸਾਰ ਸ. ਗੁਰਵੀਰ ਸਿੰਘ ਬਰਾੜ ਅਤੇ ਸ. ਬਰਬੀਕ ਸਿੰਘ ਬਿੱਕਾ ਰੋਮਾਣਾ ਦੇ ਨਾਮ ਸ਼ਾਮਲ ਹਨ।