ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਵਿਧਾਨ ਸਭਾ ਵਲੋਂ ਅੱਜ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ, ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ, ਸ਼ਹੀਦ ਕਾਂਸਟੇਬਲ ਮੁਖਤਿਆਰ ਸਿੰਘ, ਸ਼ਹੀਦ ਲੇਖ ਰਾਜ ਅਤੇ ਸ਼ਹੀਦ ਸੁਖਚੈਨ ਸਿੰਘ ਲਾਂਸ ਨਾਇਕ ਤੋਂ ਇਲਾਵਾ ਮੋਹਨ ਸਿੰਘ ਬੈਂਸ (ਪਿਤਾ ਵਿਧਾਇਕ ਬੈਂਸ ਭਰਾ), ਕੈਪਟਨ ਹਰਭਜਨ ਸਿੰਘ ਆਦਮਪੁਰ, ਸੁਤੰਤਰਤਾ ਸੈਨਾਨੀ ਚਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।