ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਦੇ ਜਸਟਿਸ ਵਾਲਮੀਕੀ ਮਹਿਤਾ ਦਾ ਅੱਜ ਸਵੇਰੇਸਾਰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਅਪ੍ਰੈਲ 2009 ‘ਚ ਦਿੱਲੀ ਹਾਈ ਕੋਰਟ ਦੇ ਜੱਜ ਦੇ ਅਹੁਦੇ ‘ਤੇ ਨਿਯੁਕਤ ਹੋਏ ਸੀ।
ਜਸਟਿਸ ਵਾਲਮੀਕੀ ਦਾ ਜਨਮ 6 ਜੂਨ 1959 ਨੂੰ ਮੁੰਬਈ ‘ਚ ਹੋਇਆ ਸੀ। ਉਨ੍ਹਾਂ ਨੇ ਗ੍ਰੈਜੂਏਸ਼ਨ ਬੀ.ਕਾਮ (ਆਨਰਸ) ‘ਚ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਵੈਂਕਟੇਸਵਾੜਾ ਕਾਲਜ ਤੋਂ ਕੀਤੀ ਅਤੇ ਐੱਲ. ਐੱਲ. ਬੀ. ਦੀ ਡਿਗਰੀ ਡੀ. ਯੂ ਦੇ ਹੀ ਲਾਅ ਕੈਂਪਸ ਸੈਂਟਰ ਤੋਂ ਕੀਤੀ ਸੀ। ਉਨ੍ਹਾਂ ਨੇ ਆਪਣੀ ਵਕਾਲਤ ਦੀ ਸੁਰੂਆਤ 1982 ‘ਚ ਕੀਤੀ ਸੀ ਅਤੇ 22 ਸਤੰਬਰ 2001 ‘ਚ 42 ਸਾਲਾਂ ਦੀ ਉਮਰ ‘ਚ ਸੀਨੀਅਰ ਵਕੀਲ ਬਣੇ। ਇਕ ਖਾਸ ਗੱਲ ਇਹ ਹੈ ਕਿ ਜਸਟਿਸ ਮਹਿਤਾ ਦਾ ਚੀਫ ਜਸਟਿਸ ਰੰਜਨ ਗੋਗੋਈ ਨਾਲ ਘਰੇਲੂ ਰਿਸ਼ਤਾ ਵੀ ਹੈ। ਜਸਟਿਸ ਮੇਹਤਾ ਦੇ ਬੇਟੇ ਦਾ ਵਿਆਹ ਚੀਫ ਜਸਟਿਸ ਰੰਜਨ ਗੋਗੋਈ ਦੀ ਬੇਟੀ ਨਾਲ ਹੋਇਆ ਹੈ।