ਅਟਾਰੀ : ਭਾਰਤ ਅਤੇ ਪਾਕਿਸਤਾਨ ‘ਚ ਤਣਾਅ ਵਿਚਕਾਰ ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਝੁਕਣ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਵਲੋਂ ਭਾਰਤੀ ਪਾਇਲਟ ‘ਅਭਿਨੰਦਨ’ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਭਿਨੰਦਨ ਦੀ ਵਾਹਗਾ ਬਾਰਡਰ ਰਾਹੀ ਵਤਨ ਵਾਪਸੀ ਹੋਈ।
ਦੱਸ ਦੇਈਏ ਕਿ ਪਾਕਿਸਤਾਨੀ ਲੜਾਕੂ ਜਹਾਜ਼ ਐੱਫ.-16 ਨੂੰ ਮਾਰ ਡਿਗਾਉਣ ਤੋਂ ਬਾਅਦ ਅਭਿਨੰਦਨ ਦਾ ਫਾਈਟਰ ਪਲੇਨ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਤੋਂ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀ. ਓ. ਕੇ. ‘ਚ ਪੁੱਜ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ। ਭਾਰਤ ਅਤੇ ਅੰਤਰਰਾਸ਼ਟਰੀ ਦਬਾਅ ‘ਚ ਬੀਤੇ ਦਿਨ ਪਾਕਿਸਤਾਨ ਦੀ ਸੰਸਦ ‘ਚ ਇਮਰਾਨ ਖਾਨ ਨੇ ਕਿਹਾ ਕਿ ਉਹ ਅਭਿਨੰਦਨ ਨੂੰ ਛੱਡ ਰਹੇ ਹਨ। ਇਸ ਦੇ ਚੱਲਦਿਆਂ ਅੱਜ ਵਾਹਗਾ ਬਾਰਡਰ ਰਾਹੀਂ ਅਭਿਨੰਦਨ ਵਤਨ ਵਾਪਸ ਪਰਤੇ।