ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 2012 ‘ਚ ਪੂਰਬੀ ਕਮਾਨ ਦੇ ਪ੍ਰਮੁੱਖ ਦੇ ਰੂਪ ‘ਚ ਦਲਬੀਰ ਸਿੰਘ ਸੁਹਾਗ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਇਕ ਰਿਟਾਇਰਡ ਫੌਜ ਅਧਿਕਾਰੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਹਾਗ ਨੂੰ 31 ਜੁਲਾਈ 2014 ਨੂੰ ਜਨਰਲ ਬਿਕਰਮ ਸਿੰਘ ਦੀ ਜਗ੍ਹਾ ਫੌਜ ਮੁਖੀ ਬਣਾਇਆ ਗਿਆ ਸੀ। ਜਨਰਲ ਸੁਹਾਗ 31 ਦਸੰਬਰ 2016 ਨੂੰ ਰਿਟਾਇਰ ਹੋਏ ਸਨ। ਜਸਟਿਸ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਲੈਫਟੀਨੈਂਟ ਜਨਰਲ ਰਵੀ ਦਾਸਤਾਨੇ (ਰਿਟਾਇਰਡ) ਵਲੋਂ ਦਾਇਰ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਨਵੇਂ ਫੌਜ ਮੁਖੀ ਦੀ ਚੋਣ ਪੱਖਪਾਤਪੂਰਨ ਤਰੀਕੇ ਨਾਲ ਕੀਤੀ ਗਈ ਹੈ।
ਦਸਤਾਨੇ ਨੇ ਆਪਣੀ ਪਟੀਸ਼ਨ ‘ਚ ਦਾਅਵਾ ਕੀਤਾ ਸੀ ਕਿ ਆਰਮੀ ਕਮਾਂਡਰ ਦੇ ਅਹੁਦੇ ‘ਤੇ ਤਾਇਨਾਤ ਕੀਤੇ ਜਾਣ ਲਈ ਉਨ੍ਹਾਂ ਦੀ ਫਾਈਲ ਨੂੰ ਚੋਣ ਕਮੇਟੀ ਦੇ ਸਾਹਮਣੇ ਨਹੀਂ ਰੱਖਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸੁਹਾਗ ਦੇ ਖਿਲਾਫ ਅਨੁਸ਼ਾਸਨਾਤਮਕ ਵਿਜੀਲੈਂਸ ਜਾਂਚ ਪੈਂਡਿੰਗ ਸੀ, ਇਸ਼ ਲਈ ਉਨ੍ਹਾਂ ਦੀ ਯੋਗਤਾ ਕਠਘਰੇ ‘ਚ ਹੈ।