ਪ੍ਰਯਾਗਰਾਜ- ਕੁੰਭ ਮੇਲੇ ‘ਚ ਸ਼ੁੱਕਰਵਾਰ ਨੂੰ ਇਕ ਹੋਰ ਵਰਲਡ ਰਿਕਾਰਡ ਬਣਾਇਆ ਗਿਆ ਹੈ। ਇੱਥੇ 10,000 ਕਲਕਾਰਾਂ ਨੇ ਹੱਥ ਨਾਲ ਛਾਪ ਕੇ ਪੇਂਟਿੰਗ ਤਿਆਰ ਕੀਤੀ ਹੈ। ਇਸ ਨੂੰ ‘ਗਿੰਨੀਜ਼ ਵਰਲਡ ਰਿਕਾਰਡ’ ‘ਚ ਸਥਾਨ ਮਿਲਿਆ ਹੈ। 8 ਘੰਟਿਆਂ ਦੇ ਇਸ ਪ੍ਰੋਗਰਾਮ ‘ਚ ਚੌਥੇ ਘੰਟੇ ‘ਚ ਹੀ ਪਿਛਲਾ ਵਰਲਡ ਰਿਕਾਰਡ ਟੁੱਟ ਗਿਆ। ਸਿਯੋਲ ‘ਚ 4,675 ਲੋਕਾਂ ਨੇ ਇਕੱਠੇ ਪੇਟਿੰਗ ਬਣਾਈ ਸੀ। ਇਸ ਤੋਂ ਇਕ ਦਿਨ ਪਹਿਲਾਂ 503 ਬੱਸਾਂ ਚਲਾ ਕੇ ਵਰਲਡ ਰਿਕਾਰਡ ਬਣਾਇਆ ਗਿਆ ਸੀ।
ਵਿਦੇਸ਼ੀ ਸੈਲਾਨੀ ਵੀ ਹੋਏ ਸ਼ਾਮਿਲ-
ਪੇਂਟਿੰਗ ‘ਚ ਬੁਰਸ਼ ਦੇ ਬਜਾਏ ਸਿਰਫ ਹੱਥਾਂ ਦੀ ਛਾਪ ਦੀ ਵਰਤੋਂ ਕੀਤੀ ਗਈ। ਵਿਸ਼ਵ ਰਿਕਾਰਡ ਬਣਾਉਣ ਲਈ ਇਸ ਪ੍ਰੋਗਰਾਮ ‘ਚ ਸਕੂਲੀ ਵਿਦਿਆਰਥੀ, ਬੀ. ਐੱਸ. ਐੱਫ. ਦੇ ਜਵਾਨ, ਦੇਸ਼-ਵਿਦੇਸ਼ ਦੇ ਸੈਲਾਨੀ ਅਤੇ ਸਫਾਈ ਕਰਮਚਾਰੀਆਂ ਸਮੇਤ ਕਈ ਹੋਰ ਲੋਕਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਫਾਈਨ ਆਰਟਸ ਕਾਲਜ ਤੋਂ ਟ੍ਰੇਨਿੰਗ ਕਰਨ ਵਾਲੇ ਕਲਾਕਾਰਾਂ ਨੇ ਵੀ ਆਪਣਾ ਯੋਗਦਾਨ ਦਿੱਤਾ। ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਗਿੰਨੀਜ਼ ਬੁੱਕ ਦੀ ਟੀਮ ਨੇ ਰਿਕਾਰਡ ਬਣਾਉਣ ਦਾ ਐਲਾਨ ਕੀਤਾ।
ਮਕਸਦ- ‘ਪੇਂਟ ਮਾਈ ਸਿਟੀ’ ਮੁਹਿੰਮ ਨੂੰ ਜਾਰੀ ਰੱਖਿਆ ਜਾ ਸਕੇ-
ਕੁੰਭ ਸ਼ੁਰੂ ਹੋਣ ਤੋਂ ਪਹਿਲਾਂ ਦਸੰਬਰ ‘ਚ ਪੂਰੇ ਪ੍ਰਯਾਗਰਾਜ ‘ਚ ਪੇਂਟਿੰਗਸ ਬਣਾਈਆਂ ਗਈਆਂ ਸੀ। ਸ਼ਹਿਰ ਦੀਆਂ ਦੀਵਾਰਾਂ, ਪੁਲਾਂ ਅਤੇ ਉੱਚੀਆਂ ਇਮਾਰਤਾਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪੇਟਿੰਗਸ ਉਕਾਰੀਆਂ ਗਈਆ। ਇਸ ਨੂੰ ‘ਪੇਂਟ ਮਾਈ ਸਿਟੀ’ ਮੁਹਿੰਮ ਨਾਂ ਦਿੱਤਾ ਗਿਆ ਸੀ। ਇਸ ਮੁਹਿੰਮ ਨੂੰ ਜਾਰੀ ਰੱਖਣ ਲਈ ਇਹ ਪੇਟਿੰਗ ਤਿਆਰ ਕਰਵਾਈ ਗਈ ਹੈ।