ਨਵੀਂ ਦਿੱਲੀ-ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀਆਂ ਉਮੀਦਾਂ ਦਾ ਅੱਜ ਸਹੀ ਹੱਲ ਨਿਕਲ ਆਇਆ ਹੈ। ‘ਆਪ’ ਦੇ ਕੋਆਰਡੀਨੇਟਰ ਗੋਪਾਲ ਰਾਏ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਦੀ ਸੱਤ ਸੀਟਾਂ ‘ਚੋਂ 6 ਸੀਟਾਂ ‘ਤੇ ਉਮੀਦਵਾਰਾਂ ਦਾ ਐੈਲਾਨ ਕਰ ਦਿੱਤਾ ਹੈ।
ਪਾਰਟੀ ਦੇ ਆਤਿਸ਼ੀ (ਪੂਰਬੀ), ਗੁਗਨ ਸਿੰਘ (ਉੱਤਰ ਪੱਛਮੀ), ਰਾਘਵ ਚੱਡਾ (ਦੱਖਣੀ), ਦਲੀਪ ਪਾਂਡੇ (ਉੱਤਰ ਪੂਰਬੀ), ਪੰਕਜ ਗੁਪਤਾ (ਚਾਂਦਨੀ ਚੌਂਕ), ਬ੍ਰਜੇਸ਼ ਗੋਇਲ (ਨਵੀਂ ਦਿੱਲੀ) ਨੂੰ ਟਿਕਟ ਦਿੱਤਾ। ਸੱਤਵੀਂ ਸੀਟ (ਪੱਛਮੀ ਦਿੱਲੀ) ਦੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਹੈ ਫਿਲਹਾਲ ਉੱਥੇ ਭਾਜਪਾ ਦੇ ਪ੍ਰਵੇਸ਼ ਸ਼ਰਮਾ ਸੰਸਦ ਮੈਂਬਰ (ਐੱਮ. ਪੀ.) ਹਨ।
ਕਾਂਗਰਸ ਅਤੇ ‘ਆਪ’ ਪਾਰਟੀਆਂ ਦੇ ਗਠਜੋੜ ਦੀ ਉਮੀਦ ਲਗਾਈ ਜਾ ਰਹੀ ਸੀ ਪਰ ਗਠਜੋੜ ਪਿੱਛੇ ‘ਆਪ’ ਨੇਤਾਵਾਂ ਵੱਲੋਂ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਕਾਂਗਰਸ ਅਤੇ ‘ਆਪ’ ਦਾ ਵੋਟ ਬੈਂਕ ਇੱਕ ਹੀ ਹੈ।