ਯੁਮਨਾਨਗਰ- ਹਰਿਆਣਾ ਦੇ ਯੁਮਨਾਨਗਰ ‘ਚ ਭਾਜਪਾ ਦੀ ਬਾਈਕ ਰੈਲੀ ਸ਼ੁਰੂ ਹੋਈ ਹੈ। ਇਸ ਰੈਲੀ ‘ਚ ਭਾਜਪਾ ਵਰਕਰ ਕਾਫੀ ਗਿਣਤੀ ‘ਚ ਸ਼ਾਮਿਲ ਹੋਏ। ਇਸ ਤਰ੍ਹਾਂ ਦੀਆਂ ਰੈਲੀਆਂ ਯੁਮਨਾਨਗਰ ਜ਼ਿਲੇ ਦੇ ਚਾਰ ਵਿਧਾਨ ਸਭਾ ਖੇਤਰਾਂ ਤੋਂ ਸ਼ੁਰੂ ਕੀਤੀਆਂ ਗਈਆਂ, ਜਿਸ ‘ਚ ਭਾਜਪਾ ਦੇ 4 ਐੱਮ. ਐੱਲ. ਏ (ਵਿਧਾਇਕਾਂ) ਨੇ ਹਿੱਸਾ ਲਿਆ ਹੈ। ਇਹ ਬਾਈਕ ਰੈਲੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਹੁੰਦੀ ਹੋਈ ਅੱਗੇ ਜਾਵੇਗੀ।