ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ‘ਚ ਬਾਰਿਸ਼ ਤੋਂ ਬਾਅਦ ਬਰਫਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸ਼੍ਰੀਨਗਰ ਅਤੇ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਅੱਜ ਭਾਵ ਐਤਵਾਰ ਨੂੰ ਫਿਰ ਬੰਦ ਰੱਖਿਆ ਗਿਆ ਹੈ। ਇਸ ਕਾਰਨ ਕਸ਼ਮੀਰ ਜਾਣ ਵਾਲੇ 3500 ਤੋਂ ਜ਼ਿਆਦਾ ਵਾਹਨ ਯਾਤਰੀਆਂ ਸਮੇਤ ਫਸੇ ਹੋਏ ਹਨ।ਬਰਫ ਦੇ ਜਮਾਅ ਕਾਰਨ ਲੱਦਾਖ ਖੇਤਰ ਤੋਂ ਕਸ਼ਮੀਰ ਨੂੰ ਜੋੜਨ ਵਾਲੇ ਸ਼੍ਰੀਨਗਰ ਅਤੇ ਲੇਹ ਰਾਸ਼ਟਰੀ ਰਾਜਮਾਰਗ ਅਤੇ ਦੱਖਣੀ ਕਸ਼ਮੀਰ ‘ਚ ਸ਼ੋਪੀਆ ਅਤੇ ਜੰਮੂ ਖੇਤਰ ‘ਚ ਰਾਜੌਰੀ ਅਤੇ ਪੁੰਛ ਵਿਚਾਲੇ ਇਤਿਹਾਸਿਕ 86 ਕਿਲੋਮੀਟਰ ਲੰਬੇ ਮੁਗਲ ਰੋਡ ਤੋਂ ਇਲਾਵਾ ਅਨੰਤਨਾਗ-ਕਿਸ਼ਤਵਾੜ ਰੋਡ ਪਿਛਲੇ ਸਾਲ ਦਸੰਬਰ ਤੋਂ ਹੀ ਬੰਦ ਹੈ।
ਜਵਾਹਰ ਸੁਰੰਗ ਦੇ ਦੋਵਾਂ ਪਾਸਿਓ ਬਰਫਬਾਰੀ ਅਤੇ ਰਾਮਬਣ-ਰਾਮਸੂ ਵਿਚਾਲੇ ਬਾਰਿਸ਼ ਹੋਣ ਕਾਰਨ ਸ਼ਨੀਵਾਰ ਨੂੰ ਆਵਾਜਾਈ ਅਧਿਕਾਰੀਆਂ ਨੇ ਵਾਹਨਾਂ ਨੂੰ ਜੰਮੂ ਤੋਂ ਸ਼੍ਰੀਨਗਰ ਜਾਣ ਦੀ ਆਗਿਆ ਨਹੀਂ ਦਿੱਤੀ ਸੀ। ਇਸ ਦੌਰਾਨ ਰਾਮਬਣ ਅਤੇ ਰਾਮਸੂ ਦੇ ਵਿਚਾਲੇ ਕਈ ਥਾਵਾਂ ‘ਤੇ ਜ਼ਮੀਨ ਵੀ ਖਿਸਕੀ ਹੈ।
ਮਾਹਿਰਾਂ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਜੰਮੂ ਤੋਂ ਰਵਾਨਾ ਹੋਣ ਵਾਲੇ ਯਾਤਰੀ ਵਾਹਨਾਂ ਸਮੇਤ 3500 ਤੋਂ ਜ਼ਿਆਦਾ ਵਾਹਨ ਰਾਸ਼ਟਰੀ ਰਾਜਮਾਰਗ ‘ਤੇ ਫਸੇ ਹੋਏ ਹਨ। ਕੁਝ ਯਾਤਰੀ ਵਾਹਨ ਜੰਮੂ ਵਾਪਸ ਆ ਗਏ। ਇਸ ਦੌਰਾਨ ਚੰਦਰਕੋਟ ਅਤੇ ਹੋਰ ਥਾਵਾਂ ‘ਤੇ ਸਥਾਨਿਕ ਲੋਕ ਫਸੇ ਯਾਤਰੀਆਂ ਨੂੰ ਮੁਫਤ ਆਵਾਸ ਅਤੇ ਖਾਣਾ ਉਪਲੱਬਧ ਕਰਵਾ ਰਹੇ ਹਨ। ਰਾਜਮਾਰਗ ਦੇ ਰੱਖ ਰਖਾਵ ਲਈ ਜ਼ਿੰਮੇਵਾਰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ) ਅਤੇ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਨੇ ਰਾਜਮਾਰਗ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ ਪਰ ਕਈ ਥਾਵਾਂ ‘ਤੇ ਪੱਥਰ ਡਿੱਗਣ ਕਾਰਨ ਸਮੱਸਿਆਵਾਂ ਆ ਰਹੀਆਂ ਹਨ।