ਪਟਨਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਗਾਂਧੀ ਮੈਦਾਨ ‘ਚ ਰੈਲੀ ਨੂੰ ਸੰਬੋਧਨ ਕੀਤਾ। ਤਿੰਨਾਂ ਨੇਤਾਵਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਫਿਰ ਇਕ ਵਾਰ, ਮੋਦੀ ਸਰਕਾਰ ਦਾ ਨਾਅਰਾ ਲਗਾਇਆ ਗਿਆ। ਰੈਲੀ ਦੀ ਸ਼ੁਰੂਆਤ ਪੀ.ਐੱਮ. ਨਰਿੰਦਰ ਮੋਦੀ ਨੇ ਸ਼ੰਖ ਵਜਾ ਕੇ ਕੀਤੀ। ਇਸ ਦੌਰਾਨ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਪਾਕਿਸਤਾਨ ‘ਤੇ ਹੋਈ ਏਅਰ ਸਟਰਾਈਕ ਨੂੰ ਲੈ ਕੇ ਪੀ.ਐੱਮ. ਮੋਦੀ ਦੀ ਤਾਰੀਫ ਕੀਤੀ। ਪਟਨਾ ‘ਚ ਤੇਜ਼ ਬਾਰਸ਼ ਹੋ ਰਹੀ ਹੈ, ਇਸ ਦੇ ਬਾਵਜੂਦ ਲੋਕ ਗਾਂਧੀ ਮੈਦਾਨ ‘ਚ ਡਟੇ ਹੋਏ ਹਨ ਅਤੇ ਪੀ.ਐੱਮ. ਮੋਦੀ ਨੂੰ ਸੁਣ ਰਹੇ ਹਨ।
ਬਿਹਾਰ ਦੇ ਸ਼ਹੀਦਾਂ ਨੂੰ ਕੀਤਾ ਨਮਨ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਭਾਰਤ ਮਾਤਾ ਦੀ ਜੈ’ ਅਤੇ ਬਿਹਾਰ ਦੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਰਕਾਰ ਦੀਆਂ ਉਪਲੱਬਧੀਆਂ ਦੱਸੀਆਂ। ਉਨ੍ਹਾਂ ਨੇ ਕਿਹਾ ਕਿ ਬਿਹਾਰ ਲਈ ਐੱਨ.ਡੀ.ਏ. ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ। ਉਨ੍ਹਾਂ ਨੇ ਕਿਹਾ ਕਿ ਐੱਨ.ਡੀ.ਏ. ਦੀ ਸਰਕਾਰ ਇਹ ਯਕੀਨੀ ਕਰਨ ‘ਚ ਜੁਟੀ ਹੈ ਕਿ ਬਿਹਾਰ ‘ਚ ਪੰਚਧਾਰਾ ਯਾਨੀ ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਦੀ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ, ਇਹ ਯਕੀਨੀ ਹੋਵੇ।
30 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ ਬਿਹਾਰ ਨੂੰ ਦਿੱਤੀ
ਪੀ.ਐੱਮ. ਮੋਦੀ ਨੇ ਕਿਹਾ ਕਿ ਬਿਹਾਰ ਨੇ ਵਿਕਾਸ ਦੀ ਜਿਸ ਰਫ਼ਤਾਰ ਨੂੰ ਫੜਿਆ ਹੈ, ਉਹ ਹੋਰ ਤੇਜ਼ੀ ਫੜੇ ਇਸ ਲਈ ਕੇਂਦਰ ਦੀ ਐੱਨ.ਡੀ.ਏ. ਸਰਕਾਰ ਨੇ ਲਗਾਤਾਰ ਕੋਸ਼ਿਸ਼ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਬਰੌਨੀ ‘ਚ 30 ਹਜ਼ਾਰ ਕਰੋੜ ਤੋਂ ਵਧ ਦੇ ਪ੍ਰੋਜੈਕਟਾਂ ਦੀ ਸੌਗਾਤ ਬਿਹਾਰ ਨੂੰ ਦਿੱਤੀ ਗਈ ਸੀ। ਇਹ ਬਿਹਾਰ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦੀ ਇਕ ਝਲਕ ਸੀ। ਇੱਥੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਨੂੰ, ਇੱਥੋਂ ਦੇ ਨੈਸ਼ਨਲ ਹਾਈਵੇਅ ਦਾ ਚੌੜੀਕਰਨ ਹੋਇਆ ਹੈ। ਜੋ ਪੁਰਾਣੇ ਪੁੱਲ ਹਨ, ਉਨ੍ਹਾਂ ਨੂੰ ਸੁਧਿਆ ਜਾ ਰਿਹਾ ਹੈ, ਨਵੇਂ ਫਲਾਈਓਵਰਜ਼ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰੇਲਵੇ ਦੀਆਂ ਪੁਰਾਣੀ ਵਿਵਸਥਾਵਾਂ ‘ਚ ਸੁਧਾਰ ਕੀਤਾ ਗਿਆ ਹੈ, ਉਨ੍ਹਾਂ ਦਾ ਬਿਜਲੀਕਰਨ ਹੋ ਰਿਹਾ ਹੈ। ਪਟਨਾ ਰੇਲਵੇ ਜੰਕਸ਼ਨ ਨੂੰ ਨਵੇਂ ਰੰਗ-ਰੂਪ ‘ਚ ਤੁਸੀਂ ਸਾਰੇ ਦੇਖ ਹੀ ਰਹੇ ਹੋ।
ਕੁਝ ਲੋਕ ਚੌਕੀਦਾਰ ਤੋਂ ਪਰੇਸ਼ਾਨ ਹਨ
ਪੀ.ਐੱਮ. ਮੋਦੀ ਨੇ ਕਿਹਾ ਕਿ ਚਾਰੇ ਦੇ ਨਾਂ ‘ਤੇ ਕੀ-ਕੀ ਹੋਇਆ ਹੈ, ਇਹ ਬਿਹਾਰ ਦੇ ਲੋਕ ਬਹੁਤ ਬਿਹਤਰ ਤਰੀਕੇ ਨਾਲ ਜਾਣਦੇ ਹਨ। ਇਹ ਜੋ ਲੁੱਟਖੋਹ, ਚੋਰੀ, ਬੇਨਾਮੀ ਪ੍ਰਾਪਰਟੀ ਅਤੇ ਬਿਚੌਲਿਆਂ ਦੀ ਸੰਸਕ੍ਰਿਤੀ ਬਿਹਾਰ ਅਤੇ ਦੇਸ਼ ਦੀ ਰਾਜਨੀਤੀ ‘ਚ ਦਹਾਕਿਆਂ ਤੋਂ ਆਮ ਹੋ ਚੁਕੀ ਸੀ, ਉਸ ਨੂੰ ਬੰਦ ਕਰਨ ਦੀ ਹਿੰਮਤ ਅਸੀਂ ਦਿਖਾਈ ਹੈ। ਜੋ ਗਰੀਬਾਂ ਦਾ ਖੋਹ ਕੇ ਆਪਣੀ ਦੁਕਾਨ ਚੱਲਾ ਰਹੇ ਸਨ, ਉਹ ਚੌਕੀਦਾਰ ਤੋਂ ਪਰੇਸ਼ਾਨ ਹਨ। ਇਸ ਲਈ ਚੌਕੀਦਾਰ ਨੂੰ ਗਾਲ੍ਹਾਂ ਕੱਢਣ ਦੀ ਸਾਜਿਸ਼ ਚੱਲ ਰਹੀ ਹੈ। ਤੁਸੀਂ ਯਕੀਨ ਰੱਖੋ, ਤੁਹਾਡਾ ਚੌਕੀਦਾਰ ਹਰ ਤਰੀਕੇ ਨਾਲ ਸਾਵਧਾਨ ਹੈ। ਸੁਰੱਖਿਆ ਭਾਵੇਂ ਗਰੀਬ ਦੀ ਹੋਵੇ ਜਾਂ ਦੇਸ਼ ਦੀ, ਦੇਸ਼ ‘ਤੇ ਬੁਰੀ ਨਜ਼ਰ ਰੱਖਣ ਵਾਲਿਆਂ ਦੇ ਸਾਹਮਣੇ ਤੁਹਾਡਾ ਚੌਕੀਦਾਰ ਅਤੇ ਸਾਡਾ ਐੱਨ.ਡੀ.ਏ. ਗਠਜੋੜ ਦੀਵਾਰ ਬਣ ਕੇ ਖੜ੍ਹਾ ਹੈ।
ਕੇਂਦਰ ਦੇ ਖਿਲਾਫ ਲਿਆਂਦਾ ਗਿਆ ਨਿੰਦਾ ਪ੍ਰਸਤਾਵ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ‘ਚ ਜੇਕਰ ‘ਮਹਾ ਮਿਲਾਵਟ’ ਵਾਲੀ ਸਰਕਾਰ ਹੁੰਦੀ ਤਾਂ ਨਾ ਫੈਸਲੇ ਹੁੰਦੇ ਅਤੇ ਨਾ ਹੀ ਗਰੀਬਾਂ ਦਾ ਕਲਿਆਣ ਹੁੰਦਾ। ਇਨ੍ਹਾਂ ਲੋਕਾਂ ਦਾ ਰੁਝਾਨ ਆਪਣਾ ਵਿਕਾਸ ਕਰਨ ਦਾ ਹੈ, ਦੇਸ਼ ਦਾ ਵਿਕਾਸ ਕਰਨ ਦਾ ਨਹੀਂ। ਜਦੋਂ ਸਾਡੇ ਦੇਸ਼ ਦੀ ਸਮਰੱਥ ਫੌਜ ਅੱਤਵਾਦ ਨੂੰ ਕੁਚਲਣ ‘ਚ ਜੁਟੀ ਹੈ। ਭਾਵੇਂ ਉਹ ਸਰਹੱਦ ਦੇ ਅੰਦਰ ਹੋਵੇ ਜਾਂ ਬਾਹਰ, ਅਜਿਹੇ ਸਮੇਂ ਦੇਸ਼ ਦੇ ਅੰਦਰ ਹੀ ਕੁਝ ਲੋਕ ਕੀ-ਕੀ ਕਰ ਰਹੇ ਹਨ? ਦੇਸ਼ ਦੀ ਫੌਜ ਦਾ ਮਨੋਬਲ ਵਧਾਉਣ ਦੀ ਬਜਾਏ ਅਜਿਹੇ ਕੰਮ ਕਰ ਰਹੇ ਹਨ, ਜਿਸ ਨਾਲ ਦੁਸ਼ਮਣ ਦੇ ਚਿਹਰੇ ਖਿੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਅਜਿਹੀ ਗੱਲ ਕਰ ਰਹੀਆਂ ਹਨ, ਜਿਸ ਨਾਲ ਪਾਕਿਸਤਾਨ ‘ਚ ਤਾੜੀਆਂ ਵਜ ਰਹੀਆਂ ਹਨ। ਹੁਣ ਭਾਰਤ ਬਦਲ ਚੁਕਿਆ ਹੈ, ਚੁਣ-ਚੁਣ ਕੇ ਹਿਸਾਬ ਲੈਂਦਾ ਹੈ। ਜਦੋਂ ਆਤੰਕ ਦੀ ਫੈਕਟਰੀ ਚਲਾਉਣ ਵਾਲਿਆਂ ਦੇ ਖਿਲਾਫ ਇਕ ਸੁਰ ਨਾਲ ਗੱਲ ਕਰਨ ਦੀ ਲੋੜ ਸੀ, ਉਦੋਂ ਦਿੱਲੀ ‘ਚ 21 ਪਾਰਟੀਆਂ ਮਿਲ ਕੇ ਮੋਦੀ ਦੇ ਖਿਲਾਫ, ਕੇਂਦਰ ਦੀ ਐੱਨ.ਡੀ.ਏ. ਸਰਕਾਰ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਨ ਲਈ ਇਕੱਠੀਆਂ ਹੋਈਆਂ ਸਨ।
ਹਵਾਈ ਹਮਲਿਆਂ ਦਾ ਸਬੂਤ ਮੰਗ ਰਹੇ ਹਨ ਵਿਰੋਧੀ ਦਲ
ਆਪਣੇ ਸਰਕਾਰ ਦੀ ਵਿਦੇਸ਼ ਨੀਤੀ ਦੀ ਤਾਰੀਫ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਊਦੀ ਅਰਬ ਨੇ ਹੱਜ ਦਾ ਕੋਟਾ ਵਧਾ ਦਿੱਤਾ ਹੈ। ਹੁਣ 2 ਲੱਖ ਕਰ ਦਿੱਤਾ ਗਿਆ ਹੈ। ਸਾਊਦੀ ਅਰਬ ਦੀ ਜੇਲ ‘ਚ ਬੰਦ 850 ਕੈਦੀਆਂ ਨੂੰ ਛੱਡਣ ਦਾ ਫੈਸਲਾ ਕੀਤਾ। ਕਾਂਗਰਸ ਸਮੇਤ ਵਿਰੋਧੀ ਦਲਾਂ ‘ਤੇ ਨਿਸ਼ਾਨਾ ਸਾਧਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਨੇਤਾ ਸਾਡੇ ਜਵਾਨਾਂ ਦੀ ਵੀਰਤਾ ‘ਤੇ ਸ਼ੱਕ ਕਰ ਰਹੇ ਹਨ। ਜਿਵੇਂ ਇਨ੍ਹਾਂ ਲੋਕਾਂ ਨੇ ਸਰਜੀਕਲ ਸਟਰਾਈਕ ‘ਤੇ ਸਵਾਲ ਚੁਕੇ ਸਨ, ਉਂਝ ਹੀ ਉਹ ਹੁਣ ਅੱਤਵਾਦੀ ਟਿਕਾਣਿਆਂ ‘ਤੇ ਹੋਏ ਹਵਾਈ ਹਮਲਿਆਂ ਦਾ ਸਬੂਤ ਮੰਗਣ ਲੱਗੇ ਹਨ।