ਹਰਿਆਣਾ- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ‘ਆਪ’ ਅਤੇ ਜੇ. ਜੇ. ਪੀ ਦੇ ਗਠਜੋੜ ਦੀ ਚਰਚਾ ‘ਤੇ ਵਿਰਾਮ ਲਗਾਉਂਦੇ ਹੋਏ ਇਕ ਟਵੀਟ ਕੀਤਾ ਹੈ। ਇਸ ਟਵੀਟ ‘ਚ ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਜੇ. ਜੇ. ਪੀ ਅਤੇ ‘ਆਪ’ ਦਾ ਗਠਜੋੜ ਨਹੀਂ ਹੋਵੇਗਾ। ਹੁਣ ਹਰਿਆਣਾ ‘ਚ 10 ਲੋਕ ਸਭਾ ਅਤੇ 90 ਵਿਧਾਨ ਸਭਾ ਦੀਆਂ ਸੀਟਾਂ ‘ਤੇ ਇੱਕਲੀ ਚੋਣ ਲੜੇਗੀ।
ਗਠਜੋੜ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਨੇਤਾਵਾਂ ‘ਚ ਕਾਫੀ ਸਮੇਂ ਤੋਂ ਗੱਲ ਚੱਲ ਰਹੀ ਸੀ। ਜੀਂਦ ਉਪਚੋਣ ‘ਚ ‘ਆਪ’ ਨੇ ਜੇ. ਜੇ. ਪੀ ਸਮਰਥਿਤ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੂੰ ਸਮਰੱਥਨ ਵੀ ਦਿੱਤਾ। ਮਾਹਿਰਾਂ ਮੁਤਾਬਕ ਹੁਣ ਆਪ ਵੱਲੋਂ ਹਰਿਆਣਾ ‘ਚ ਲੋਕ ਸਭਾ ਦੀਆਂ 10 ‘ਚੋਂ 5 ਸੀਟਾਂ ਅਤੇ ਵਿਧਾਨ ਸਭਾ ਦੀਆਂ 90 ‘ਚੋਂ 45 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ।