ਜਾਮਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਗੁਜਰਾਤ ਦੇ ਜਾਮਨਗਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਮੋਦੀ ਨੇ ਇੱਥੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ 1000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਵ ਉਮੀਆ ਧਾਮ ਦੇ ਵਿਸ਼ਾਲ ਮੰਦਰ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਆਪਣੇ ਜਾਮਨਗਰ ਦੌਰੇ ਦੌਰਾਨ ਪੀ. ਐੱਮ. ਮੋਦੀ ਨੇ ਜਨ ਸਭਾ ਨੂੰ ਸੰਬੋਧਿਤ ਵੀ ਕੀਤਾ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਏਅਰ ਸਟ੍ਰਾਈਕ ‘ਤੇ ਵਿਰੋਧੀ ਧਿਰ ਸਵਾਲ ਚੁੱਕ ਰਹੀ ਹੈ। ਉਨ੍ਹਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕ ਚਾਹੁੰਦ ਹਨ ਕਿ ਅੱਤਵਾਦ ਖਤਮ ਹੋਵੇ ਪਰ ਕੁਝ ਲੋਕਾਂ ਨੂੰ ਫੌਜ ਦੀ ਕਾਰਵਾਈ ‘ਤੇ ਭਰੋਸਾ ਨਹੀਂ ਹੈ। ਉਹ ਸਵਾਲ ਚੁੱਕ ਰਹੇ ਹਨ। ਪੂਰਾ ਦੇਸ਼ ਇਸ ਗੱਲ ਤੋਂ ਸਹਿਮਤ ਹੈ ਕਿ ਅੱਤਵਾਦ ਦਾ ਖਾਤਮਾ ਹੋਣਾ ਜ਼ਰੂਰੀ ਹੈ। ਸਾਨੂੰ ਆਪਣੀ ਫੌਜ ‘ਤੇ ਮਾਣ ਹੋਣਾ ਚਾਹੀਦਾ ਹੈ। ਫਿਰ ਵੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਕੁਝ ਲੋਕ ਫੌਜ ‘ਤੇ ਸਵਾਲ ਚੁੱਕ ਰਹੇ ਹਨ। ਮੋਦੀ ਨੇ ਇਸ ਦੌਰਾਨ ਪਾਕਿਸਤਾਨ ਨੂੰ ਵੀ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਭਾਰਤ ਨੂੰ ਤਬਾਹ ਕਰਨ ਦੀ ਮੰਸ਼ਾ ਰੱਖਣ ਵਾਲਾ ਸਰਗਨਾ ਨੂੰ ਇਹ ਦੇਸ਼ ਛੱਡਣਾ ਹੀ ਪਵੇਗਾ।
ਅੱਤਵਾਦ ਇਕ ਬੀਮਾਰੀ ਹੈ। ਅਸੀਂ ਉਸ ਦਾ ਜੜ੍ਹ ਤੋਂ ਇਲਾਜ ਕਰ ਰਹੇ ਹਾਂ। ਮੋਦੀ ਨੇ ਵਿਰੋਧੀ ਧਿਰ ਨੂੰ ਘੇਰਦੇ ਹੋਏ ਕਿਹਾ ਕਿ ਕੀ ਫੌਜ ‘ਤੇ ਲੋਕਾਂ ਦਾ ਯਕੀਨ ਨਹੀਂ ਹੈ। ਮੋਦੀ ਨੇ ਕਿਹਾ ਕਿ ਜੇਕਰ ਏਅਰ ਸਟ੍ਰਾਈਕ ਦੇ ਸਮੇਂ ਸਾਡੇ ਜਵਾਨਾਂ ਕੋਲ ਰਾਫੇਲ ਲੜਾਕੂ ਜਹਾਜ਼ ਹੁੰਦਾ ਤਾਂ ਸਾਡਾ ਇਕ ਵੀ ਜਹਾਜ਼ ਨਾ ਜਾਂਦਾ ਅਤੇ ਉਨ੍ਹਾਂ ਦਾ ਇਕ ਵੀ ਨਾ ਬਚਦਾ। ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ‘ਤੇ 26 ਫਰਵਰੀ ਨੂੰ ਕੀਤੇ ਗਏ ਹਵਾਈ ਹਮਲੇ ਦਾ ਸਬੂਤ ਮੰਗਣ ਵਾਲੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਮੋਦੀ ਨੇ ਨਿਸ਼ਾਨੇ ‘ਤੇ ਲਿਆ। ਨੇਤਾਵਾਂ ਦੇ ਬਿਆਨਾਂ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਉਨ੍ਹਾਂ ਨੂੰ ਹਟਾਉਣਾ ਹੈ।