ਨਵੀਂ ਦਿੱਲੀ— ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ 45 ਐੱਨ. ਆਰ. ਆਈਜ਼ ਪਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਛੱਡ ਦਿੱਤਾ ਸੀ। ਮੇਨਕਾ ਗਾਂਧੀ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣ ਲਈ ਬਣਾਈ ਗਈ ਇਕਜੁੱਟ ਨੋਡਲ ਏਜੰਸੀ ਐੱਨ. ਆਰ. ਆਈਜ਼ ਲੋਕਾਂ ਦੇ ਵਿਆਹਾਂ ਦੇ ਮਾਮਲਿਆਂ ਵਿਚ ਫਰਾਰ ਪਤੀਆਂ ਲਈ ਲੁਕ-ਆਊਟ ਸਰਕੁਲਰ ਜਾਰੀ ਕਰ ਰਹੀ ਹੈ।
ਓਧਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 45 ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਏਜੰਸੀ ਦੇ ਮੁਖੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ‘ਚ ਸਕੱਤਰ ਰਾਕੇਸ਼ ਸ਼੍ਰੀਵਾਸਤਵ ਹਨ। ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ ਅਜਿਹੀਆਂ ਔਰਤਾਂ ਨੂੰ ਨਿਆਂ ਦਿਵਾਉਣ ਲਈ ਰਾਜ ਸਭਾ ਵਿਚ ਇਕ ਬਿੱਲ ਵੀ ਪੇਸ਼ ਕੀਤਾ ਹੈ, ਜਿਨ੍ਹਾਂ ਨੂੰ ਐੱਨ. ਆਰ. ਆਈਜ਼ ਪਤੀਆਂ ਨੇ ਛੱਡ ਦਿੱਤਾ ਹੈ।