ਗਾਂਧੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਆਪਣੇ ਦੂਜੇ ਦਿਨ ਦੇ ਦੌਰੇ ਦੌਰਾਨ ਮੋਦੀ ਮੰਗਲਵਾਰ ਨੂੰ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ਪੁੱਜੇ। ਇੱਥੇ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਚਰਚਾ ਕੀਤੀ। ਪ੍ਰਧਾਨ ਮੰਤਰੀ ਨੂੰ ਆਪਣੇ ਦਰਮਿਆਨ ਦੇਖ ਕੇ ਬੱਚੇ ਵੀ ਕਾਫੀ ਖੁਸ਼ੀ ਨਜ਼ਰ ਆਏ। ਬੱਚਿਆਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਤੋਂ ਕੁਝ ਸਵਾਲ ਵੀ ਪੁੱਛੇ। ਉਨ੍ਹਾਂ ਨੇ ਬੱਚਿਆਂ ਤੋਂ ਪੁੱਛਿਆ ਕਿ ਵੰਦੇਮਾਤਰਮ ਤੋਂ ਇਲਾਵਾ ਉਨ੍ਹਾਂ ਨੂੰ ਕਿਹੜਾ-ਕਿਹੜਾ ਗੀਤ ਆਉਂਦਾ ਹੈ। ਬਸ ਇੰਨਾ ਹੀ ਨਹੀਂ ਉਨ੍ਹਾਂ ਨੇ ਬੱਚਿਆਂ ਤੋਂ ਪੁੱਛਿਆ ਕਿ ਸਾਰੇ ਸਬਜ਼ੀ, ਦਾਲ ਖਾਂਦੇ ਹਨ ਜਾਂ ਨਹੀਂ। ਇਸ ਦੌਰਾਨ ਬੱਚਿਆਂ ਨੇ ਜਵਾਬ ਦਿੱਤੇ ਕਿ ਖਾਂਦੇ ਹਨ। ਉਨ੍ਹਾਂ ਨੇ ਇਕ ਬਹੁਤ ਹੀ ਵਧੀਆ ਸਵਾਲ ਪੁੱਛਿਆ ਕਿ ਜਦੋਂ ਮਾਂ ਸਬਜ਼ੀ ਖਾਣ ਲਈ ਕਹਿੰਦੀ ਹੈ ਤਾਂ ਮਨਾ ਤਾਂ ਨਹੀਂ ਕਰਦੇ? ਜਿਸ ਦਾ ਬੱਚਿਆਂ ਨੇ ਜਵਾਬ ਦਿੱਤਾ। ਬੱਚਿਆਂ ਨੇ ਹੱਥਾਂ ਵਿਚ ਤਿਰੰਗਾ ਫੜਿਆ ਹੋਇਆ ਸੀ ਅਤੇ ਉਹ ਮੋਦੀ ਜੀ, ਮੋਦੀ ਜੀ ਕਹਿ ਰਹੇ ਸਨ।