ਨਵੀਂ ਦਿੱਲੀ- ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਰਨਾਟਕ ‘ਚ ਗਠਜੋੜ ਲਈ ਜਨਤਾ ਦਲ (ਐੱਸ) ਨੇ ਕਾਂਗਰਸ ਦੇ ਸਾਹਮਣੇ 10 ਸੀਟਾਂ ਦੀ ਮੰਗ ਰੱਖ ਲਈ ਹੈ। ਆਉਣ ਵਾਲੇ ਕੁਝ ਦਿਨਾਂ ਦੌਰਾਨ ਪਾਰਟੀਆਂ ‘ਚ ਸੀਟਾਂ ਦੀ ਵੰਡ ‘ਤੇ ਸਹਿਮਤੀ ਬਣ ਸਕਦੀ ਹੈ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਅੱਜ ਭਾਵ ਬੁੱਧਵਾਰ ਨੂੰ ਸਵੇਰੇਸਾਰ ਸਾਬਕਾ ਪ੍ਰਧਾਨ ਮੰਤਰੀ ਅਤੇ ਜਦ (ਐੱਸ) ਨੇਤਾ ਐੱਚ. ਡੀ ਦੇਵਗੌੜਾ ਨਾਲ ਮੁਲਾਕਾਤ ਕੀਤੀ। ਮਾਹਰਾਂ ਮੁਤਾਬਕ ਰਾਹੁਲ ਨੇ ਦੇਵਗੌੜ ਦੇ ਘਰ ‘ਚ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਵਿਚਾਲੇ ਲਗਭਗ 2 ਘੰਟੇ ਤੱਕ ਬੈਠਕ ਚੱਲੀ।
ਮਾਹਰਾਂ ਮੁਤਾਬਕ ਬੈਠਕ ‘ਚ ਦੇਵਗੌੜ ਨੇ ਸੂਬੇ ਦੀਆਂ ਕੁੱਲ 28 ਸੀਟਾਂ ‘ਚ 10 ਸੀਟਾਂ ਦੀ ਮੰਗ ਰੱਖੀ ਪਰ ਪਹਿਲਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਜਦ(ਐੱਸ) 12 ਸੀਟਾਂ ਦੀ ਮੰਗ ਕਰ ਰਹੀ ਹੈ। ਦੋਵਾਂ ਦੀ ਮੁਲਾਕਾਤ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਜਦ (ਐੱਸ) ਪਾਰਟੀ ਦੇ ਜਨਰਲ ਸਕੱਤਰ ਦਾਨਿਸ਼ ਅਲੀ ਨੇ ਦੱਸਿਆ ਹੈ ਕਿ ਕਾਂਗਰਸ ਅਤੇ ਜਦ (ਐੱਸ) ਵਿਚਾਲੇ ਸੀਟਾਂ ਦਾ ਕੋਈ ਵੀ ਮਾਮਲਾ ਨਹੀਂ ਹੈ। ਅਸੀਂ ਮਿਲ ਕੇ ਲੜਾਂਗੇ ਅਤੇ ਇਹ ਯਕੀਨਨ ਹੈ ਕਿ ਕਰਨਾਟਕ ‘ਚ ਭਾਜਪਾ ਦੀ ਸੀਟਾਂ ਦੀ ਗਿਣਤੀ ਬਹੁਤ ਸੀਮਿਤ ਹੋਵੇਗੀ।” ਅਲੀ ਨੇ ਇਹ ਵੀ ਕਿਹਾ ਹੈ ਕਿ ਦੋਵੇਂ ਪਾਰਟੀਆਂ ਵਿਚਾਲੇ ਸੀਟਾਂ ਦੇ ਤਾਲਮੇਲ ‘ਤੇ ਅਗਲੇ ਕੁਝ ਦਿਨਾਂ ‘ਚ ਸਹਿਮਤੀ ਬਣ ਜਾਣ ਦੀ ਉਮੀਦ ਹੈ। ਜਦ (ਐੱਸ) ਜਨਰਲ ਸਕੱਤਰ ਨੇ ਇਹ ਵੀ ਦੱਸਿਆ ਹੈ ਕਿ ਗਾਂਧੀ ਅਤੇ ਦੇਵਗੌੜ ਨੇ ਸੀਟਾਂ ਦੀ ਵੰਡ ਤੋਂ ਇਲਾਵਾ ਦੇਸ਼ ਦੀ ਵਰਤਮਾਨ ਰਾਜਨੀਤਿਕ ਹਾਲਾਤਾਂ ‘ਤੇ ਵੀ ਚਰਚਾ ਕੀਤੀ ।