ਬੌਲੀਵੁਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਦਾ ਕਹਿਣਾ ਹੈ ਕਿ ਉਹ ਅਜੇ ਸਿੰਗਲ ਹੈ। ਕੈਟ ਅਤੇ ਰਣਬੀਰ ਕਪੂਰ ਨੇ ਲਗਭਗ ਛੇ ਸਾਲ ਤਕ ਇੱਕ ਦੂਜੇ ਨੂੰ ਡੇਟ ਕੀਤਾ। ਮੰਨਿਆ ਜਾ ਰਿਹਾ ਸੀ ਕਿ ਦੋਹੇਂ ਵਿਆਹ ਕਰ ਲੈਣਗੇ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ। ਕੈਟ ਨੇ ਹਾਲ ਹੀ ‘ਚ ਪਹਿਲੀ ਵਾਰ ਆਪਣੇ ਰਿਲੇਸ਼ਨਸ਼ਿਪ ਬਾਰੇ ਗੱਲਬਾਤ ਕੀਤੀ। ਜਦੋਂ ਕੈਟਰੀਨਾ ਕੈਫ਼ ਤੋਂ ਇਸ ਬਾਰੇ ‘ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਜਾਣਦੀ।
ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਦੇ ਆਪਣੇ ਰਿਲੇਸ਼ਨ ਬਾਰੇ ਗੱਲ ਕਰ ਸਕੇਗੀ ਜਾਂ ਨਹੀਂ। ਉਸ ਨੇ ਕਿਹਾ ਕਿ ਉਹ ਇਸ ਸਮੇਂ ਸਿੰਗਲ ਹੈ ਅਤੇ ਕੋਈ ਵੀ ਸਿੰਗਲ ਰਹਿ ਸਕਦਾ ਹੈ। ਕੁੱਝ ਸਮਾਂ ਪਹਿਲਾਂ ਕੈਟਰੀਨਾ ਨੇ ਆਪਣੇ ਇਸ ਰਿਲੇਸ਼ਨਸ਼ਿਪ ਬਾਰੇ ਕਿਹਾ ਸੀ ਕਿ ਉਹ ਖ਼ੁਸ਼ ਹੈ ਕਿ ਉਸ ਦਾ ਰਣਬੀਰ ਕਪੂਰ ਨਾਲ ਰਿਸ਼ਤਾ ਟੁੱਟ ਗਿਆ। ਵੈਸੇ ਕੈਟਰੀਨਾ ਇਨ੍ਹੀਂ ਦਿਨੀਂ ਸਲਮਾਨ ਖ਼ਾਨ ਨਾਲ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।