ਪਟਿਆਲਾ —ਬਲਿਊ ਸਟਾਰ ਆਪਰੇਸ਼ਨ ਦੌਰਾਨ ਫੌਜ ਵਲੋਂ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜਾਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜਨਾਥ ਨੂੰ ਪੱਤਰ ਲਿਖਿਆ ਗਿਆ ਸੀ। ਇਸ ‘ਤੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦਾ ਬਿਆਨ ਸਾਹਮਣੇ ਆਇਆ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਐੱਸ.ਜੀ.ਪੀ.ਸੀ. ਵਲੋਂ ਇਹ ਮੰਗ ਸਮੇਂ-ਸਮੇਂ ‘ਤੇ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਅਜੇ ਤੱਕ ਫੌਜ ਵਲੋਂ ਚੁੱਕਿਆ ਗਿਆ ਸਾਮਾਨ ਨਹੀਂ ਦਿੱਤਾ ਗਿਆ। ਉਹ ਮੰਗ ਕਰਦੇ ਹਨ ਕਿ ਸਰਕਾਰ ਇਹ ਸਾਮਾਨ ਸਿੱਖ ਕੌਮ ਨੂੰ ਵਾਪਸ ਕਰਨ। ਇਸ ਦੇ ਨਾਲ ਹੀ 14 ਮਾਰਚ ਨੂੰ ਭਾਰਤ-ਪਾਕਿਸਤਾਨ ‘ਚ ਕੋਰੀਡੋਰ ਨੂੰ ਲੈ ਕੇ ਹੋਣ ਵਾਲੀ ਮੀਟਿੰਗ ‘ਤੇ ਗੋਬਿੰਦ ਲੋਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕੰਮ ਜਲਦ ਪੂਰਾ ਹੋਵੇਗਾ ਅਤੇ ਦੋਵੇਂ ਸਰਕਾਰਾਂ ਆਪਣਾ-ਆਪਣਾ ਕੰਮ ਮੁਕੰਮਲ ਕਰਵਾਉਣਗੀਆਂ।