ਬਹੁਤ ਸਾਰੇ ਨੌਜਵਾਨ ਖਿਡਾਰੀ ਜੋ ਖ਼ੁਦ ਨੂੰ ਤੇਜ਼ ਗੇਂਦਬਾਜ਼ ਦੇ ਰੂਪ ‘ਚ ਦੇਖਣਾ ਚੁਹੰਦੇ ਹਨ, ਉਨ੍ਹਾਂ ਲਈ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੱਕ ਪ੍ਰੇਰਣਾਸ੍ਰੋਤ ਰੋਲ ਮੌਡਲ ਹੈ। ਬੁਮਰਾਹ ਦੇ ਗੇਂਦਬਾਜ਼ੀ ਐਕਸ਼ਨ ਨੇ IPL ਵਿੱਚ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਅਤੇ ਹੁਣ ਉਸ ਦਾ ਇਹ ਐਕਸ਼ਨ ਹੌਂਗ ਕੌਂਗ ਵਿੱਚ ਵੀ ਮਸ਼ਹੂਰ ਹੋ ਗਿਆ ਹੈ। ਅੰਡਰ-13 ਮੈਚ ਦੌਰਾਨ ਇੱਕ ਨੌਜਵਾਨ ਖਿਡਾਰੀ ਵਲੋਂ ਬੁਮਰਾਹ ਦੀ ਤਰ੍ਹਾਂ ਗੇਂਦਬਾਜ਼ੀ ਐਕਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਖਿਡਾਰੀ ਬਿਲਕੁਲ ਬੁਮਰਾਹ ਦੀ ਤਰ੍ਹਾਂ ਐਕਸ਼ਨ ਕਰਦਿਆਂ ਗੇਂਦ ਸੁੱਟਦਾ ਹੈ।
ਜ਼ਿਕਰਯੋਗ ਹੈ ਕਿ ਇੱਕ ਸਮਾਂ ਸੀ ਜਦੋਂ ਭਾਰਤੀ ਨੌਜਵਾਨ ਵਿਦੇਸ਼ੀ ਗੇਂਦਬਾਜ਼ਾਂ ਦੇ ਐਕਸ਼ਨ ਨੂੰ ਫ਼ੌਲੋ ਕਰਦੇ ਹੁੰਦੇ ਸਨ, ਪਰ ਅੱਜ ਅਸੀਂ ਉਸ ਦੌਰ ‘ਚ ਖੜ੍ਹੇ ਹਾਂ ਜਦੋਂ ਭਾਰਤੀ ਤੇਜ਼ ਗੇਂਦਬਾਜ਼ ਦੁਨੀਆ ਭਰ ਵਿੱਚ ਆਪਣੇ ਐਕਸ਼ਨ ਨੂੰ ਲੈ ਕੇ ਮਸ਼ਹੂਰ ਹੋ ਰਹੇ ਹਨ। ਦੱਸਣਯੋਗ ਹੈ ਕਿ ਬੁਮਰਾਹ ਨੇ ਆਪਣੇ ਇੱਕ ਇੰਟਰਵੀਊ ਵਿੱਚ ਆਪਣੇ ਐਕਸ਼ਨ ਨੂੰ ਲੈ ਕੇ ਕੋਚ (ਭਰਤ ਅਰੁਣ) ਨੂੰ ਸਿਹਰਾ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਮੇਰਾ ਐਕਸ਼ਨ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ।