ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਅਤੇ ਲੈਜੈਂਡ ਓਪਨਰ ਬੱਲੇਬਾਜ਼ ਸਨੀਲ ਗਾਵਸਕਰ ਨੇ ਕਿਹਾ ਹੈ ਕਿ ਭਾਰਤ ਇੰਗਲੈਂਡ ‘ਚ 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ‘ਚ ਖ਼ਿਤਾਬੀ ਜਿੱਤ ਹਾਸਿਲ ਕਰੇਗਾ। ਗਾਵਸਕਰ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤ 100 ਫ਼ੀਸਦੀ ਵਿਸ਼ਵ ਕੱਪ ਜਿੱਤੇਗਾ। ਭਾਰਤ ਦਾ ਫ਼ਾਈਨਲ ‘ਚ ਪਹੁੰਚਣਾ ਤਾਂ ਤੈਅ ਹੀ ਹੈ। ਗਾਵਸਕਰ ਦੇ ਨਾਲ ਮੌਜੂਦ ਸਾਬਕਾ ਆਸਟਰੇਲੀਆਈ ਖਿਡਾਰੀ ਮਾਈਕਲ ਕਲਾਰਕ ਨੇ ਵੀ ਕਿਹਾ ਕਿ ਭਾਰਤੀ ਟੀਮ ਵਿਸ਼ਵ ਕੱਪ ਦੇ ਫ਼ਾਈਨਲ ‘ਚ ਪਹੁੰਚ ਜਾਵੇਗੀ।
ਕਲਾਰਕ ਨੇ ਨਾਲ ਹੀ ਕਿਹਾ ਕਿ ਆਸਟਰੇਲੀਆ ਟੀਮ ਵੀ ਫ਼ਾਈਨਲ ‘ਚ ਹੋਵੇਗੀ, ਪਰ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ‘ਤੇ ਸਾਬਕਾ ਆਸਟਰੇਲੀਆਈ ਓਪਨਰ ਮੈਥਿਊ ਹੇਡਨ ਅਤੇ ਭਾਰਤ ਦੇ ਐੱਮ. ਐੱਸ. ਏ. ਕੇ. ਪ੍ਰਸਾਦ ਵੀ ਮੌਜੂਦ ਸਨ। ਪ੍ਰਸਾਦ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਵਿਸ਼ਵ ਕੱਪ ਦੀ ਟੀਮ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਉਸ ਨੂੰ ਭਾਰਤੀ ਟੀਮ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।