ਬੌਲੀਵੁਡ ਦੀ ਮਸ਼ਹੂਰ ਅਭਿਨੇਤਰੀ ਜ਼ਰੀਨ ਖ਼ਾਨ ਇੱਕ ਵਾਰ ਫ਼ਿਰ ਪੰਜਾਬੀ ਫ਼ਿਲਮ ਕਰਨ ਜਾ ਰਹੀ ਹੈ। ਬੌਲੀਵੁੱਡ ਦਾ ਮਸ਼ਹੂਰ ਫ਼ਿਲਮਸਾਜ਼ ਭੂਸ਼ਣ ਕੁਮਾਰ ਪੰਜਾਬੀ ਫ਼ਿਲਮ ਡਾਕਾ ਬਣਾ ਰਿਹਾ ਹੈ। ਭੂਸ਼ਣ ਨੇ ਸੋਸ਼ਲ ਮੀਡੀਆ ‘ਤੇ ਖ਼ੁਦ ਇਸ ਫ਼ਿਲਮ ਦੇ ਬਣਨ ਦਾ ਐਲਾਨ ਕੀਤਾ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਫ਼ਿਲਮ ਭੂਸ਼ਣ ਕੁਮਾਰ ਦੀ ਕੰਪਨੀ ਟੀ-ਸੀਰੀਜ਼ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਪ੍ਰੋਡਕਸ਼ਨ ਹਾਊਸ ਹੰਬਲ ਮੋਸ਼ਨ ਪਿਕਚਰਜ਼ ਮਿਲਕੇ ਬਣਾ ਰਹੇ ਹਨ।
ਵੈਸੇ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਦੀ ਜੋੜੀ ਪਹਿਲਾਂ ਵੀ ਪੰਜਾਬੀ ਫ਼ਿਲਮ ਜੱਟ ਜੇਮਜ਼ ਬੌਂਡ ‘ਚ ਨਜ਼ਰ ਆ ਚੁੱਕੀ ਹੈ। ਜਾਣਕਾਰੀ ਮੁਤਾਬਿਕ ਫ਼ਿਲਮ ਡਾਕਾ ਦੀ ਕਹਾਣੀ ਕਿਸੇ ਮਸ਼ਹੂਰ ਡਕੈਤੀ ‘ਤੇ ਆਧਾਰਿਤ ਹੋਵੇਗੀ। ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ‘ਚ ਚੱਲ ਰਹੀ ਹੈ। ਬਲਜੀਤ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੀ ਫ਼ਿਲਮ ਮੰਜੇ ਬਿਸਤਰੇ ਦਾ ਵੀ ਨਿਰਦੇਸ਼ਨ ਕਰ ਚੁੱਕਾ ਹੈ। ਫ਼ਿਲਮ ਡਾਕਾ ਦੀ ਕਹਾਣੀ ਗਿੱਪੀ ਨੇ ਖ਼ੁਦ ਲਿਖੀ ਹੈ।