ਨਵੀਂ ਦਿੱਲੀ-ਉੱਤਰ ਪ੍ਰਦੇਸ਼ ਦੇ ਸਿਆਸੀ ਸਮੀਕਰਨ ਬਦਲ ਗਏ ਹਨ।ਕਾਂਗਰਸ ਨੂੰ ਅਲੱਗ-ਥਲੱਗ ਕਰਕੇ ਗਠਜੋੜ ਦਾ ਐਲਾਨ ਕਰਨ ਵਾਲੇ ਸਪਾ-ਬਸਪਾ ਨੇ ਨਵੇਂ ਸਿਰੇ ਤੋਂ ਸਿਆਸੀ ਸਮੀਕਰਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।ਸਪਾ-ਬਸਪਾ ਨੇ ਗਠਜੋੜ ਤੋਂ ਪਹਿਲਾਂ ਰਾਸ਼ਟਰੀ ਲੋਕ ਦਲ ਨੂੰ ਸ਼ਾਮਲ ਕੀਤਾ। ਹੁਣ ਕਾਂਗਰਸ ਭਾਈਵਾਲ ਬਣਾਉਣ ਦੀ ਕਵਾਇਦ ਚੱਲ ਰਹੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਸਪਾ-ਬਸਪਾ ਗਠਜੋੜ ‘ਚ ਕਾਂਗਰਸ ਨੂੰ 15 ਸੀਟਾਂ ਮਿਲ ਸਕਦੀਆਂ ਹਨ। ਉੱਤਰ ਪ੍ਰਦੇਸ਼ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਸਪਾ-ਬਸਪਾ ਗਠਜੋੜ ਕਾਂਗਰਸ ਨੂੰ ਆਪਣੇ ਨਾਲ ਲਿਆਉਣ ‘ਚ ਜੁਟ ਗਿਆ ਹੈ।ਇਸ ਸੰਬੰਧੀ ਤਿੰਨਾਂ ਪਾਰਟੀਆਂ ਦੀ ਚੋਟੀ ਦੀ ਲੀਡਰਸ਼ਿਪ ਵਲੋਂ ਗੱਲਬਾਤ ਕੀਤੀ ਜਾ ਰਹੀ ਹੈ। ਕਾਂਗਰਸ ਨੇ 20 ਸੀਟਾਂ ਮੰਗੀਆਂ ਹਨ ਪਰ ਗਠਜੋੜ ਨੇ 9 ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਕਾਂਗਰਸ ਰਾਏਬਰੇਲੀ ਅਤੇ ਅਮੇਠੀ ਦੇ ਨਾਲ-ਨਾਲ 15 ਹੋਰ ਸੀਟਾਂ ਹਰ ਸਥਿਤੀ ‘ਚ ਮੰਗ ਰਹੀ ਹੈ। ਸਮਝਿਆ ਜਾਂਦਾ ਹੈ ਕਿ ਸਮਝੌਤਾ ਰਾਏ ਬਰੇਲੀ ਅਤੇ ਅਮੇਠੀ ਸਮੇਤ 15 ਸੀਟਾਂ ‘ਤੇ ਹੋ ਸਕਦਾ ਹੈ। ਕਾਂਗਰਸ ਲਈ ਸਪਾ ਆਪਣੇ ਕੋਟੇ ‘ਚੋਂ 7 ਅਤੇ ਬਸਪਾ 6 ਸੀਟਾਂ ਦੇਵੇਗੀ।