ਸੂਰਜਮੁਖੀ ਦੇ ਬੀਜਾਂ ‘ਚ ਬੇਹੱਦ ਲਾਭਦਾਇਕ, ਸਿਹਤਵਰਧਕ ਅਤੇ ਪੌਸ਼ਟਿਕ ਤੱਤ ਭਾਰੀ ਮਾਤਰਾ ‘ਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ। ਇਨ੍ਹਾਂ ‘ਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ-ਵੱਖ ਹੌਰਮੋਨਜ਼ ਅਤੇ ਐਂਜਾਇਮਜ਼ ਬਣਾਉਣ ‘ਚ ਵਰਤੇ ਜਾਂਦੇ ਹਨ ਅਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ‘ਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਨਿਉਰੋਲੌਜੀਕਲ ਫ਼ੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ‘ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ।
ਇੱਕ ਗਿਲਾਸ ਮੱਝ ਦੇ ਫ਼ਿੱਕੇ ਠੰਢੇ ਦੁੱਧ ‘ਚ ਚਾਰ ਕੁ ਚਮਚ ਯੌਗਰਟ ਜਾਂ ਦਹੀਂ ਮਿਲਾ ਕੇ ਸਵੇਰੇ ਉੱਠ ਕੇ 20 ਸੂਰਜਮੁਖੀ ਦੇ ਬੀਜ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਲ ਝੜਨੋਂ ਵੀ ਹਟ ਜਾਂਦੇ ਹਨ। ਪੁਰਾਣੀ ਥਕਾਵਟ ਅਤੇ ਸ਼ਰੀਰ ਦੇ ਦਰਦ ਹਟ ਜਾਂਦੇ ਹਨ ਅਤੇ ਵਿਅਕਤੀ ਸਾਰਾ ਦਿਨ ਚੁਸਤ ਦਰੁਸਤ ਰਹਿਣ ਲਗਦਾ ਹੈ। ਕੁੱਝ ਹੀ ਹਫ਼ਤਿਆਂ ‘ਚ ਯਾਦਾਸ਼ਤ ਵਧਣ ਲੱਗ ਪੈਂਦੀ ਹੈ। ਜੋੜਾਂ ਹੱਡੀਆਂ ਚੋਂ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਅਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸ਼ਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ। ਔਰਤਾਂ ਦਾ ਹੌਰਮੋਨਲ ਇੰਬੈਲੈਂਸ ਵੀ ਠੀਕ ਹੋਣ ਲਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਅਤੇ ਚਮਕੀਲੀ ਹੋਣ ਲੱਗਦੀ ਹੈ।
ਇਸ ਤੋਂ ਇਲਾਵਾ ਇਨ੍ਹਾਂ ਬੀਜ਼ਾਂ ਦੇ ਸੇਵਨ ਨਾਲ ਕਬਜ਼, ਪੇਟ ਭਾਰੀਪਨ, ਸਿਰ ਭਾਰਾ ਰਹਿਣਾ, ਵਾਰ-ਵਾਰ ਲਿਕੋਰੀਆ ਹੋਣਾ, ਸਰਦੀ ਗਰਮੀ ਜ਼ਿਆਦਾ ਲੱਗਣੀ, ਆਦਿ ਤਕਲੀਫ਼ਾਂ ਵੀ ਠੀਕ ਹੋਣ ਲੱਗਦੀਆਂ ਹਨ। ਸੂਰਜਮੁਖੀ ਦੇ ਬੀਜ ਨਵੇਂ ਵਿਆਹੇ ਮਰਦਾਂ ਲਈ ਬਹੁਤ ਲਾਹੇਵੰਦ ਹਨ। ਇਸੇ ਤਰ੍ਹਾਂ ਗਰਭਵਤੀ ਔਰਤਾਂ ਲਈ ਵੀ ਬੇਹੱਦ ਲਾਭਦਾਇਕ ਹੁੰਦੇ ਹਨ। ਵੱਡੀ ਉਮਰ ਦੇ ਮਰਦਾਂ-ਔਰਤਾਂ ਨੂੰ ਵੀ ਇਸ ਦੇ ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਵੱਖ-ਵੱਖ ਤਰ੍ਹਾਂ ਦੀ ਇਨਫ਼ੈਕਸ਼ਨਜ਼ ਤੋਂ ਛੁਟਕਾਰਾ ਮਿਲਦਾ ਹੈ। ਨੀਂਦ ਠੀਕ ਆਉਣ ਲੱਗਦੀ ਹੈ। ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿਣ ਲਗਦਾ ਹੈ। ਸ਼ੂਗਰ ਨੂੰ ਵੀ ਵਧਣੋਂ ਰੋਕਦੇ ਹਨ।
ਬੱਚਿਆਂ ਲਈ ਵੀ ਇਹ ਬੀਜ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਹਨ। ਸ਼ਰੀਰਕ ਵਾਧੇ ਅਤੇ ਮਾਨਸਿਕ ਵਿਕਾਸ ਲਈ ਇਹ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਬੱਚਿਆਂ ਨੂੰ ਦਿੰਦੇ ਹਨ। ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖ਼ੁਸ਼, ਐਕਟਿਵ ਅਤੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਅਸਲ ‘ਚ ਸੂਰਜਮੁਖੀ ਦੇ ਬੀਜਾਂ ‘ਚ ਵਾਇਟਾਮਿਨ-ਈ, ਓਮੈਗਾ 3 ਫ਼ੈਟੀ ਐਸਿਡਜ਼, ਪ੍ਰੋਟੀਨਜ਼, ਡਾਇਟਰੀ ਫ਼ਾਇਬਰ, ਥਾਇਆਮਿਨ, ਰਾਇਬੋਫ਼ਲੇਵਿਨ, ਨਾਇਸਿਨ, ਵਾਇਟਾਮਿਨ ਬੀ 6, ਫ਼ੋਲੇਟ, ਪੈਂਟੋਥੈਨਿਕ ਐਸਿਡ, ਕੈਲਸ਼ੀਅਮ, ਵਾਇਟਾਮਿਨ-ਬੀ 6, ਆਇਰਨ, ਸਿਲੇਨੀਅਮ, ਮੈਂਗਨੀਜ਼ੀਅਮ, ਕੌਪਰ, ਪੋਟੈਸ਼ੀਅਮ, ਜ਼ਿੰਕ, ਫ਼ੌਸਫ਼ੋਰਸ, ਮੈਗਨੇਜ਼ੀਅਮ ਆਦਿ ਅਨੇਕਾਂ ਪੌਸ਼ਟਿਕ ਤੱਤ ਹੁੰਦੇ ਹਨ। ਜੇਕਰ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਦੇ ਸਮੇਂ ਬੀਜ ਦੁੱਧ ਜਾਂ ਦਹੀਂ ਨਾਲ ਖੁਆ ਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁੱਝ ਹੀ ਹਫ਼ਤਿਆਂ ‘ਚ ਬੱਚੇ ਦੀ ਕਲਾਸ ‘ਚ ਕਾਰਗੁਜ਼ਾਰੀ ‘ਚ ਕਾਫ਼ੀ ਸੁਧਾਰ ਹੋ ਜਾਂਦਾ ਹੈ। ਭਾਂਵੇ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਅਤੇ ਖਾਣ ‘ਚ ਵੀ ਇੰਨੇ ਸੁਆਦੀ ਨਹੀਂ ਹੁੰਦੇ, ਪਰ ਇਨ੍ਹਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ, ਆਦਿ ਫ਼ਿੱਕੇ ਪੈ ਜਾਂਦੇ ਹਨ।
ਸੂਰਜਵੰਸ਼ੀ ਡੱਬੀ