ਪਿਛਲੇ ਕੁੱਝ ਸਾਲਾਂ ਤੋਂ ਸੇਬ ਦਾ ਸਿਰਕਾ ਮੋਟਾਪਾ, ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਆਸਟੀਓਪੋਰੋਸਿਸ ਦੇ ਇਲਾਜ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਨੂੰ ਬਣਾਉਣ ਲਈ ਪਿਸਿਆ ਹੋਇਆ ਸੇਬ ਅਤੇ ਖਮੀਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪੈਕਟਿਨ, ਐਂਟੀਔਕਸੀਡੈਂਟਸ ਗੁਣਾਂ ਅਤੇ ਪੌਸ਼ਟਿਕ ਤੱਤਾਂ ਨਾਲ ਭਰਿਆ ਹੁੰਦਾ ਹੈ। ਐਸੀਡਿਕ ਐਸਿਡ ਅਤੇ ਮੈਲਿਕ ਐਸਿਡ ਦੀ ਮੌਜੂਦਗੀ ਕਾਰਨ ਇਸ ਦਾ ਸੁਆਦ ਖੱਟਾ ਹੁੰਦਾ ਹੈ। ਸੇਬ ਦੇ ਸਿਰਕੇ ਦੀ ਵਰਤੋਂ ਖਾਣ ਲਈ ਸਲਾਦ ‘ਚ ਅਤੇ ਬਿਊਟੀ ਪ੍ਰੌਡਕਟਸ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਬਲੱਡ ਪ੍ਰੈਸ਼ਰ ਕੰਟਰੋਲ ਕਰੇ – ਸੇਬ ਦਾ ਸਿਰਕਾ ਸ਼ਰੀਰ ‘ਚ PH ਪੱਧਰ ਨੂੰ ਆਮ ਰੱਖਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਸੇਬ ਦਾ ਸਿਰਕਾ ਸ਼ਰੀਰ ‘ਚ ਵਸਾ ਨੂੰ ਤੋੜਦਾ ਹੈ ਜਿਸ ਨਾਲ ਖ਼ੂਨ ਦਾ ਸੰਚਾਰ ਆਮ ਰੂਪ ਨਾਲ ਹੁੰਦਾ ਹੈ। ਇਸ ਸਿਰਕੇ ‘ਚ ਪੋਟੈਸ਼ੀਅਮ ਦੀ ਮਾਤਰਾ ਹੋਣ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਜ਼ਿਆਦਾ ਨਹੀਂ ਹੋਣ ਦਿੰਦਾ।
ਕੈਂਸਰ ਤੋਂ ਬਚਾਅ – ਸੇਬ ਦਾ ਸਿਰਕਾ ਕੈਂਸਰ ਦੇ ਇਲਾਜ ‘ਚ ਸਹਾਇਕ ਹੁੰਦਾ ਹੈ। ਐਨੋਫ਼ੇਜ਼ੀਅਲ ਕੈਂਸਰ ਦੇ ਇਲਾਜ ਲਈ ਇਹ ਸਿਰਕਾ ਫ਼ਾਇਦੇਮੰਦ ਸਾਬਿਤ ਹੁੰਦਾ ਹੈ ਪਰ ਸੇਵਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਨਾ ਭੁੱਲੋ।
ਮੋਟਾਪੇ ਤੋਂ ਦੂਰ – ਐਪਲ ਸਾਈਡਰ ਸਿਰਕਾ ‘ਚ ਮੈਲਿਕ ਐਸਿਡ ‘ਚ ਐਂਟੀਬਾਓਟਿਕ ਗੁਣ ਹੁੰਦੇ ਹਨ ਜੋ ਨਾੜੀਆਂ ਨੂੰ ਸਹੀ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਸੇਬ ਦੇ ਸਿਰਕੇ ਨੂੰ ਪ੍ਰੀਬਾਇਓਟਿਕ ਮੰਨਿਆ ਜਾਂਦਾ ਹੈ। ਇਹ ਤੁਹਾਡੇ ਪੇਟ ‘ਚ ਲਾਭਕਾਰੀ ਬੈਕਟੀਰੀਆ ਨੂੰ ਵਿਕਸਿਤ ਕਰਨ ‘ਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਹੀ ਸਿਹਤ ਪਾਚਣ ਤੰਤਰ ਨੂੰ ਬਣਾਏ ਰੱਖਦਾ ਹੈ ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ।
ਦੰਦਾਂ ‘ਚ ਚਮਕ – ਸੇਬਾਂ ਦਾ ਸਿਰਕਾ ਕੁਦਰਤੀ ਰੂਪ ਨਾਲ ਸਫ਼ਾਈ ਏਜੰਟ ਦੇ ਰੂਪ ‘ਚ ਕੰਮ ਕਰਦਾ ਹੈ। ਦੰਦਾਂ ਤੋਂ ਦਾਗ਼-ਧੱਬੇ ਹਟਾਉਣ ਤੋਂ ਇਲਾਵਾ ਇਹ ਉਨ੍ਹਾਂ ਬੈਕਟੀਰੀਆ ਨੂੰ ਖ਼ਤਮ ਕਰ ਦਿੰਦਾ ਹੈ ਜੋ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਸੂਰਜਵੰਸ਼ੀ ਡੱਬੀ