ਅੱਜ ਦੇ ਸਮੇਂ ‘ਚ ਹਰ ਉਮਰ ਦੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। 45 ਸਾਲ ਦੇ ਕਰੀਬ ਪਹੁੰਚਦਾ ਪਹੁੰਚਦਾ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਹੀ ਜਾਂਦਾ ਹੈ। ਅਜਿਹਾ ਹੋਣ ਦਾ ਸਿੱਧੇ ਕਾਰਨ ਸਾਡਾ ਖਾਣ-ਪਾਣ ਅਤੇ ਲਾਈਫ਼ ਸਟਾਈਲ ਹਨ। ਅੱਜਕੱਲ੍ਹ ਖਾਣ ਵਾਲੀਆਂ ਚੀਜ਼ਾਂ ‘ਚ ਪੌਸ਼ਟਿਕਤਾ ਦੀ ਕਮੀ, ਸਮੇਂ ‘ਤੇ ਖਾਣਾ ਨਾ ਖਾਣਾ, ਐਕਸਰਸਾਈਜ਼ ਨਾ ਕਰਨਾ, ਆਦਿ ਕਾਰਨ ਨੌਜਵਾਨ ਲੜਕੇ ਲੜਕੀਆਂ ਵੀ ਕਈ ਤਰ੍ਹਾਂ ਦੀਆਂ ਮਰਦਾਨਾ ਅਤੇ ਜ਼ਨਾਨਾ ਬੀਮਾਰੀਆਂ ਦੀ ਲਪੇਟ ਵਿੱਚ ਆ ਜਾਂਦੇ ਹਨ। ਇੱਕ ਸੋਧ ‘ਚ ਪਤਾ ਚੱਲਿਆ ਹੈ ਕਿ ਜੇਕਰ ਦਿਨ ‘ਚ ਪੰਜ ਵਾਰ ਫ਼ਲ ਅਤੇ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ ਤਾਂ ਸਾਨੂੰ ਨਿਰੋਗ ਸ਼ਰੀਰ ਦਾ ਤੋਹਫ਼ਾ ਮਿਲ ਸਕਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਅਜਿਹੇ ਹੀ ਫ਼ਲਾਂ, ਸਬਜ਼ੀਆਂ ਅਤੇ ਆਹਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ ਅਤੇ ਸ਼ਰੀਰ ਨੂੰ ਕਾਫ਼ੀ ਫ਼ਾਇਦੇ ਦਿੰਦੇ ਹਨ।
ਸ਼ੈੱਲਫ਼ਿਸ਼ ਦਾ ਸੇਵਨ – ਸ਼ੈੱਲਫ਼ਿਸ਼ ਇੱਕ ਅਜਿਹਾ ਸੁੰਦਰੀ ਖਾਧ ਪਦਾਰਥ ਹੈ ਜਿਸ ਵਿੱਚ ਭਾਰੀ ਮਾਤਰਾ ‘ਚ ਜ਼ਿੰਕ ਯਾਨੀ ਜਸਤਾ ਹੁੰਦਾ ਹੈ। ਇਹ ਸ਼ਰੀਰਕ ਸ਼ਕਤੀਆਂ ਵਧਾਉਣ ‘ਚ ਕਾਫ਼ੀ ਮਦਦ ਕਰਦਾ ਹੈ। ਸ਼ੈੱਲਫ਼ਿਸ਼ ‘ਚ ਜ਼ਿੰਕ ਦੇ ਨਾਲ-ਨਾਲ ਅਮੀਨੋ ਐਸਿਡ, ਔਰਤਾਂ ਅਤੇ ਪੁਰਸ਼ਾਂ ‘ਚ ਟੈਸਟਸਟਰੋਨ ਅਤੇ ਪ੍ਰੋਜੈਸਟੇਰੋਨ ਵਧਾਉਣ ਲਈ ਜ਼ਿੰਮੇਵਾਰ ਤੱਤ ਹੁੰਦੇ ਹਨ। ਇਹ ਹੌਰਮੋਨਜ਼ ਪ੍ਰਜਨਨ ਲਈ ਵੀ ਅਹਿਮ ਹੈ ਇਸ ਲਈ ਸ਼ੈੱਲਫ਼ਿਸ਼ ਦਾ ਵੀ ਦਿਨ ‘ਚ ਇੱਕ ਜਾਂ ਦੋ ਵਾਰ ਸੇਵਨ ਕਰਨਾ ਜ਼ਰੂਰੀ ਹੈ।
ਸੇਬ – ਸੇਬ ਇੱਕ ਅਜਿਹਾ ਫ਼ਲ ਹੈ ਜੋ ਲਗਭਗ 85 ਫ਼ੀਸਦੀ ਲੋਕਾਂ ਨੂੰ ਪਸੰਦ ਹੁੰਦਾ ਹੈ ਕਿਉਂਕਿ ਇਸ ‘ਚ ਖੱਟਾ ਅਤੇ ਮਿੱਠਾ ਦੋਵੇਂ ਸੁਆਦ ਹੁੰਦੇ ਹਨ। ਇੱਕ ਹੈਲਦੀ ਲਾਈਫ਼ ਲਈ ਤੁਹਾਡੀ ਦਿਨਭਰ ਦੀ ਡਾਇਟ ‘ਚ ਘੱਟ ਤੋਂ ਘੱਟ ਇੱਕ ਸੇਬ ਜ਼ਰੂਰ ਹੋਣਾ ਚਾਹੀਦਾ ਹੈ। ਸੇਬ ਦੇ ਸੇਵਨ ਨਾਲ ਚਿਹਰੇ ‘ਤੇ ਨਿਖ਼ਾਰ ਆਉਣ ਦੇ ਨਾਲ ਹੀ ਸਾਡੀ ਪਾਚਣ ਕਿਰਿਆ ਵੀ ਦੁਰੱਸਤ ਹੁੰਦੀ ਹੈ। ਔਰਤਾਂ ਅਤੇ ਪੁਰਸ਼ਾਂ ਦੋਹਾਂ ‘ਚ ਹੀ ਸੈੱਕਸ ਸਬੰਧੀ ਹਾਰਮੋਨਜ਼ ਵੀ ਸਰਗਰਮ ਹੁੰਦੇ ਹਨ। ਸੇਬ ਦਾ ਸੇਵਨ ਕਰਨ ਵਾਲੀਆਂ ਔਰਤਾਂ ਨੂੰ ਬੱਚੇ ਨੂੰ ਜਨਮ ਦਿੰਦੇ ਸਮੇਂ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਰੀ ਮਿਰਚ ਦਾ ਸੇਵਨ – ਹਰੀ ਮਿਰਚ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਮਿਰਚ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਨਹੀਂ ਰਹਿੰਦਾ। ਮਿਰਚ ਕਾਰਨ ਸ਼ਰੀਰ ‘ਚ ਉਨ੍ਹਾਂ ਰਸਾਇਣਾਂ ਦੀ ਮਾਤਰਾ ਵਧਦੀ ਹੈ ਜੋ ਦਿਲ ਨੂੰ ਸਹੀ ਰੱਖਦੇ ਹਨ।
ਸਟ੍ਰਾਬਰੀ – ਸਿਹਤ ਲਈ ਸਟ੍ਰਾਬਰੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਕਈ ਸੋਧ ਸਾਬਿਤ ਕਰ ਚੁੱਕੇ ਹਨ ਕਿ ਸਟ੍ਰਾਬਰੀ, ਚੈਰੀ ਅਤੇ ਬਲੂਬੈਰੀ ਵਰਗੇ ਫ਼ਲ ਕਾਮ-ਇੱਛਾ ਵਧਾਉਂਦੇ ਹਨ।
ਅਨਾਰ – ਜੇਕਰ ਰੋਜ਼ਾਨਾ ਅਨਾਰ ਦਾ ਸੇਵਨ ਕੀਤਾ ਜਾਵੇ ਤਾਂ ਵਿਅਕਤੀ ਨੂੰ ਕੁੱਝ ਸਮੇਂ ਬਾਅਦ ਦਵਾਈਆਂ ਦਾ ਸੇਵਨ ਕਰਨ ਦੀ ਲੋੜ ਨਹੀਂ ਪੈਂਦੀ। ਅਨਾਰ ‘ਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਸ਼ਰੀਰ ਦੀਆਂ ਲਗਭਗ ਸਾਰੀਆਂ ਲੋੜਾਂ ਦੂਰ ਕਰਦੇ ਹਨ। ਰੋਜ਼ਾਨਾ ਇੱਕ ਗ਼ਿਲਾਸ ਅਨਾਰ ਦਾ ਜੂਸ ਔਰਤਾਂ ਸਮੇਤ ਪੁਰਸ਼ ਦੋਹੇਂ ਦਵਾਈ ਦੀ ਜਗ੍ਹਾ ਲੈ ਸਕਦੇ ਹਨ।
ਸੂਰਜਵੰਸ਼ੀ ਡੱਬੀ