ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਪ੍ਰਸਾਰ ਭਾਰਤੀ ਨੇ 11 ਹੋਰ ਸੂਬਿਆਂ ‘ਚ ਦੂਰਦਰਸ਼ਨ ਚੈਨਲ ਸ਼ੁਰੂ ਕੀਤੇ ਹਨ, ਜਿਨ੍ਹਾਂ ‘ਚ 5 ਚੈਨਲ ਉੱਤਰ-ਪੂਰਬ ਦੇ ਸੂਬੇ ਹਨ।
ਪੀ. ਐੱਮ. ਮੋਦੀ ਨੇ ਟਵੀਟ ਕੀਤਾ ਹੈ, ”ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਪ੍ਰਸਾਰ ਭਾਰਤੀ ਨੇ ਭਾਰਤ ਦੇ ਸੈਟੇਲਾਈਟ ਦਾਇਰੇ ਦਾ ਵਿਸਥਾਰ ਕਰਦੇ ਹੋਏ 11 ਹੋਰ ਸੁਬਿਆਂ ਦੇ ਡੀ. ਡੀ. ਚੈਨਲਾਂ ਦੀ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਦੀ ਬਿਨਾਂ ਫੀਸ ਪ੍ਰਸਾਰਣ ਡੀ. ਡੀ. ਫ੍ਰੀ ਡਿਸ਼ ਰਾਹੀਂ ਕੀਤਾ ਜਾਵੇਗਾ।”
ਉਨ੍ਹਾਂ ਨੇ ਕਿਹਾ ਹੈ, ” ਇਸ ‘ਚ 5 ਚੈਨਲ ਉੱਤਰ-ਪੂਰਬ ਦੇ ਸੂਬਿਆਂ ਲਈ ਹਨ। ਇਸ ‘ਚ ਖੇਤਰੀ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨ ‘ਚ ਮਦਦ ਮਿਲੇਗੀ।”
ਮੋਦੀ ਨੇ ਵੱਖਰੇ ਇਕ ਟਵੀਟ ‘ਚ ਕਿਹਾ ਹੈ, ”ਛੱਤੀਸਗੜ੍ਹ, ਗੋਆ, ਹਰਿਆਣਾ, ਹਿਮਾਂਚਲ ਪ੍ਰਦੇਸ਼, ਝਾਰਖੰਡ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਉਤਰਾਂਖੰਡ ਦੀ ਜਨਤਾ ਨੂੰ ਪਹਿਲੀ ਵਾਰ ਡੀ. ਡੀ. ਫ੍ਰੀ ਡਿਸ਼ ‘ਤੇ ਦੂਰਦਰਸ਼ਨ ਦੇ ਆਪਣੇ ਚੈਨਲ ਮਿਲਣ ਦੀ ਲਈ ਵਧਾਈ।”