ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆਂ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਪੈਂਦੇ ਸ਼ਹਿਰੀ ਅਤੇ ਦਿਹਾਤੀ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱੱਤਾ ਗਿਆ ਹੈ। ਉਹਨਾਂ: ਦੱਸਿਆ ਕਿ ਪਾਰਟੀ ਦੇ ਮਿਹਨਤੀ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਜਥੇਦਾਰ ਚਰਨ ਸਿੰਘ ਬਾਗਵਾਲਾ ਸਰਕਲ ਪ੍ਰਧਾਨ ਸ਼ਾਹਕੋਟ (ਦਿਹਾਤੀ), ਸ. ਰਣਧੀਰ ਸਿੰਘ ਧੇਰੀਆਂ ਸਰਕਲ ਪ੍ਰਧਾਨ ਸ਼ਾਹਕੋਟ (ਸ਼ਹਿਰੀ),ਸ.ਦਲਜੀਤ ਸਿੰਘ ਕਾਹਲੋਂ, ਸਰਕਲ ਪ੍ਰਧਾਨ ਮਹਿਤਪੁਰ (ਦਿਹਾਤੀ), ਸ਼੍ਰੀ ਰਮੇਸ਼ ਚੰਦਰ ਸਰਕਲ ਪ੍ਰਧਾਨ ਮਹਿਤਪੁਰ (ਸ਼ਹਿਰੀ), ਸ. ਕਮਲਦੀਪ ਸਿੰਘ ਗੱਟੀ ਸਰਕਲ ਪ੍ਰਧਾਨ ਲੋਹੀਆਂ(ਦਿਹਾਤੀ), ਸ. ਗੁਰਨਾਮ ਸਿੰਘ ਖਾਲਸਾ ਸਰਕਲ ਪ੍ਰਧਾਨ ਲੋਹੀਆਂ (ਸ਼ਹਿਰੀ) ਅਤੇ ਸ. ਹਰਵਿੰਦਰ ਸਿੰਘ ਬਿੱਲੀ ਦੇ ਨਾਮ ਸ਼ਾਮਲ ਹਨ।