ਭੁਵਨੇਸ਼ਵਰ-ਗੁਜਰਾਤ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਹੁਣ ਉੜੀਸਾ ‘ਚ ਇਕ ਹੋਰ ਝਟਕਾ ਲੱਗਾ ਹੈ। ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਹੇਮਾਨੰਦ ਬਿਸਵਾਲ ਦੀ ਬੇਟੀ ਸੁਨੀਤਾ ਬਿਸਵਾਲ ਸ਼ਨੀਵਾਰ ਨੂੰ ਬੀਜੂ ਜਨਤਾ ਦਲ (ਬੀ.ਜੇ.ਡੀ) ‘ਚ ਸ਼ਾਮਿਲ ਹੋ ਗਈ ਹੈ।
ਭੁਵਨੇਸ਼ਵਰ ਸਥਿਤ ਨਵੀਨ ਨਿਵਾਸ ‘ਚ ਮੁੱਖ ਮੰਤਰੀ ਪਟਨਾਇਕ ਦੀ ਮੌਜ਼ੂਦਗੀ ‘ਚ ਆਯੋਜਿਤ ਸਮਾਰੋਹ ਦੌਰਾਨ ਸੁਨੀਤਾ ਸੱਤਾਧਾਰੀ ਬੀਜੂ ਜਨਤਾ ਦਲ (ਬੀ.ਜੇ.ਡੀ) ‘ਚ ਸ਼ਾਮਿਲ ਹੋ ਗਈ ਹੈ। ਇਸ ਮੌਕੇ ‘ਤੇ ਹਾਲ ਹੀ ‘ਚ ਕਾਂਗਰਸ ਛੱਡ ਬੀ. ਜੇ. ਡੀ ‘ਚ ਸ਼ਾਮਿਲ ਹੋਏ ਝਾਰਸੁਗੁੜਾ ਦੇ ਵਿਧਾਇਕ ਨਵਕਿਸ਼ੋਰ ਦਾਸ ਵੀ ਮੌਜੂਦ ਸੀ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਹੈ ਕਿ ਇਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਸੁਨੀਤਾ ਸੁੰਦਰਗੜ ਜ਼ਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੀ।