ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ 22 ਨੰਬਰ ਫਾਟਕ ‘ਤੇ ਬਣਾਏ ਜਾਣ ਵਾਲੇ ਪੁਲ ਦਾ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪਿੱਛਲੀ ਸਰਕਾਰ ਨਾਲੋਂ ਕਾਂਗਰਸ ਸਰਕਾਰ ਨੇ ਵੱਧ ਵਿਕਾਸ ਕਾਰਜ ਕਰਵਾਏ ਹਨ ਤੇ ਏਸ਼ੀਆਈ ਡਿਵੈਲਪਮੈਂਟ ਬੈਂਕ ਦੇ ਮਾਧਿਅਮ ਨਾਲ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪੈਸਾਂ ਪਹਿਲਾਂ ਨਿਜੀ ਜੇਬਾਂ ‘ਚ ਜਾਂਦਾ ਸੀ ਅੱਜ ਜਨਤਾ ਮਿਲ ਰਿਹਾ ਹੈ ਤੇ ਲੋਕ ਅੱਜ ਵਿਕਾਸ ਦੇਖ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ‘ਭਾਜਪਾ ਜੇਕਰ ਪਾਕਿਸਤਾਨ ਜਾਵੇ ਤਾਂ ਰਾਸ ਲੀਲਾ ਸਿੱਧੂ ਕਰੇ ਤਾਂ ਕਰੈਕਟਰ ਢਿੱਲਾ’। ਉਨ੍ਹਾਂ ਕਿਹਾ ਕਿ ਸ਼ਵੇਤ ਮਲਿਕ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਹ ਜਨਤਾ ਦੀ ਤਾਕਤ ਤੋਂ ਹਾਰਿਆ ਹੈ ਤੇ ਜਨਤਾ ਦੇ ਅੱਗੇ ਉਹ ਕੁਝ ਵੀ ਨਹੀਂ ਹੈ।