ਸੰਗਰੂਰ ਦਿਹਾਤੀ-2 ਦੇ ਜ਼ਿਲ•ਾ ਪ੍ਰਧਾਨ ਦੀ ਨਿਯੁਕਤੀ
ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 10 ਯੂਥ ਆਗੂਆਂ ਨੂੰ ਕੋਰ ਕਮੇਟੀ ਮੈਬਰ ਨਿਯੁਕਤ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਨਵੇਂ ਮੈਂਬਰਾਂ ਵਜੋਂ ਸ਼ਿਵਰਾਜ ਸਿੰਘ ਜੱਲ•ਾ, ਜਤਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਾੜਾ, ਸਤਨਾਮ ਸਿੰਘ ਕੈਲੇ, ਹਰਪ੍ਰੀਤ ਸਿੰਘ ਸ਼ਿਵਾਲਿਕ, ਚਾਂਦ ਸਿੰਘ ਡੱਲਾ, ਮਨਿੰਦਰ ਸਿੰਘ ਲਖਬੀਰਵਾਲਾ, ਮਨੂੰ ਜਿੰਦਲ, ਜਸਪ੍ਰੀਤ ਸਿੰਘ ਕਮਾਲਪੁਰ ਅਤੇ ਕਮਲਜੀਤ ਸਿੰਘ ਹੱਥਣ ਦੀ ਨਿਯੁਕਤੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਇੱਕ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਚੱਠਾ ਨੂੰ ਸੰਗਰੂਰ ਦਿਹਾਤੀ-2, ਜਿਸ ਵਿਚ ਮਲੇਰਕੋਟਲਾ, ਧੂਰੀ ਅਤੇ ਅਮਰਗੜ• ਹਲਕੇ ਆਉਂਦੇ ਹਨ, ਦਾ ਜ਼ਿਲ•ਾ ਪ੍ਰਧਾਨ ਥਾਪਿਆ ਗਿਆ ਹੈ।
ਸਰਦਾਰ ਮਜੀਠੀਆ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।