ਲਖਨਊ —ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਕਿਸੇ ਵੀ ਸੂਬੇ ਵਿਚ ਕਾਂਗਰਸ ਨਾਲ ਕੋਈ ਵੀ ਚੋਣਾਵੀ ਸਮਝੌਤਾ ਜਾਂ ਤਾਲਮੇਲ ਨਹੀਂ ਕਰੇਗੀ। ਉਨ੍ਹਾਂ ਨੇ ਮੰਗਲਵਾਰ ਨੂੰ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ। ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਬੈਠਕ ਵਿਚ ਉਨ੍ਹਾਂ ਸੁਬਿਆਂ ‘ਚ ਵੀ ਪਾਰਟੀ ਦੀਆਂ ਤਿਆਰੀਆਂ ਦੀ ਵਿਸ਼ੇਸ਼ ਸਮੀਖਿਆ ਕਰ ਰਹੀ ਹੈ, ਜਿਨ੍ਹਾਂ ਸੂਬਿਆਂ ਵਿਚ ਬਸਪਾ ਪਹਿਲੀ ਵਾਰ ਗਠਜੋੜ ਕਰ ਕੇ ਲੋਕ ਸਭਾ ਚੋਣਾਂ ਲੜ ਰਹੀ ਹੈ। ਬੈਠਕ ਵਿਚ ਇਹ ਫਿਰ ਸਾਫ ਕੀਤਾ ਗਿਆ, ਬਸਪਾ ਕਿਸੇ ਵੀ ਸੂਬੇ ਵਿਚ ਕਾਂਗਰਸ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਚੋਣਾਵੀ ਸਮਝੌਤਾ ਆਦਿ ਕਰ ਕੇ ਇਹ ਚੋਣਾਂ ਨਹੀਂ ਲੜੇਗੀ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਗਠਜੋੜ ਕੀਤਾ ਹੈ। ਸਪਾ 37 ਅਤੇ ਬਸਪਾ 38 ਸੀਟਾਂ ‘ਤੇ ਚੋਣਾਂ ਲੜੇਗੀ। ਦੋਹਾਂ ਪਾਰਟੀਆਂ ਦਾ ਗਠਜੋੜ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ‘ਚ ‘ਫਰਸਟ ਅਤੇ ਪਰਫੈਕਟ ਅਲਾਇੰਸ’ ਮੰਨਿਆ ਜਾ ਰਿਹਾ ਹੈ, ਜੋ ਕਿ ਸਮਾਜਿਕ ਬਦਲਾਅ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ। ਮਾਇਆਵਤੀ ਨੇ ਦਾਅਵਾ ਕੀਤਾ ਹੈ ਕਿ ਬਸਪਾ ਨਾਲ ਚੋਣਾਵੀ ਗਠਜੋੜ ਕਰ ਲਈ ਕਾਫੀ ਦਲ ਜਲਦਬਾਜ਼ੀ ਵਿਚ ਹਨ ਪਰ ਥੋੜ੍ਹੇੇ ਜਿਹੇ ਚੋਣਾਵੀ ਲਾਭ ਲਈ ਸਾਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਹੈ, ਜੋ ਪਾਰਟੀ ਮੂਵਮੈਂਟ ਦੇ ਹਿੱਤ ਵਿਚ ਬਿਹਤਰ ਨਹੀਂ ਹੈ।