ਨਵੀਂ ਦਿੱਲੀ— ਆਮ ਚੋਣਾਂ ‘ਚ ਵੱਖ-ਵੱਖ ਸਿਆਸੀ ਦਲਾਂ, ਮਸ਼ਹੂਰ ਹਸਤੀਆਂ ਅਤੇ ਸੰਗਠਨਾਂ ਤੋਂ ਵੋਟਰਾਂ ‘ਚ ਜਾਗਰੂਕਤਾ ਲਿਆਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਿਆ ਹੈ। ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਬੁੱਧਵਾਰ ਨੂੰ ਕੀਤੀ ਗਈ ਇਸ ਅਪੀਲ ‘ਚ ਸ਼੍ਰੀ ਕੇਜਰੀਵਾਲ ਦਾ ਨਾਂ ਸ਼ਾਮਲ ਨਹੀਂ ਕੀਤਾ ਹੈ। ਮੁੱਖ ਮੰਤਰੀ ਨੇ ਟਵਿੱਟਰ ‘ਤੇ ਲਿਖਿਆ,”ਪ੍ਰਧਾਨ ਮੰਤਰੀ ਜੀ, ਤੁਹਾਡੀ ਇਹ ਅਪੀਲ ਝੂਠੀ ਹੈ। ਤੁਹਾਡੇ ਲੋਕ ਲੱਖਾਂ ਲੋਕਾਂ ਦੇ ਵੋਟ ਕੱਟਵਾ ਕੇ ਉਨ੍ਹਾਂ ਨੂੰ ਵੋਟ ਕਰਨ ਤੋਂ ਰੋਕ ਰਹੇ ਹਨ। ਅਸੀਂ ਉਨ੍ਹਾਂ ਲੋਕਾਂ ਦੇ ਵੋਟ ਬਣਵਾਏ ਤਾਂ ਤੁਹਾਡਾ ਅਮਿਤ ਸ਼ਾਹ ਸਾਡੇ ਕਾਲ ਸੈਂਟਰ ਬੰਦ ਕਰਨ ਦੀ ਧਮਕੀ ਦੇ ਰਿਹਾ ਹੈ। ਆਪਣੇ ਅਮਿਤ ਸ਼ਾਹ ਅਤੇ ਆਪਣੀ ਦਿੱਲੀ ਪੁਲਸ ਨੂੰ ਰੋਕੋ ਅਤੇ ਜਾਂ ਫਿਰ ਇਹ ਝੂਠੀ ਅਪੀਲ ਬੰਦ ਕਰੋ।”
ਉਨ੍ਹਾਂ ਨੇ ਲਿਖਿਆ,”ਅੱਜ ਸਵੇਰੇ ਸਾਡੇ 2 ਕਾਲ ਸੈਂਟਰਾਂ ‘ਤੇ ਅਮਿਤ ਸ਼ਾਹ ਨੇ ਦਿੱਲੀ ਪੁਲਸ ਨੇ ਛਾਪਾ ਮਾਰਿਆ। ਹੁਣ ਸਾਰੇ ਕਾਲ ਸੈਂਟਰ ਦੇ ਮਾਲਕਾਂ ਨੂੰ ਥਾਣੇ ਬੁਲਾ ਕੇ ਧਮਕਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਕੰਮ ਬੰਦ ਕਰ ਦਿਓ। ਅਮਿਤ ਸ਼ਾਹ, ਇਸ ਤਰ੍ਹਾਂ ਚੋਣਾਂ ਲੜੋਗੇ? ਕਾਲ ਸੈਂਟਰ ਵਾਲਿਆਂ ਨੂੰ ਕਿਉਂ ਤੰਗ ਕਰ ਰਹੇ ਹੋ? ਹਿੰਮਤ ਹੈ ਤਾਂ ਸਾਨੂੰ ਗ੍ਰਿਫਤਾਰ ਕਰੋ।” ਦਿੱਲੀ ਦੀਆਂ 7 ਸੰਸਦੀ ਸੀਟਾਂ ‘ਤੇ ਕਾਂਗਰਸ ਨਾਲ ਗਠਜੋੜ ਨਾ ਹੋਣ ਦੇ ਬਾਵਜੂਦ ਮੁੱਖ ਮੰਤਰੀ ਹਰਿਆਣਾ ‘ਚ ਕਾਂਗਰਸ ਨਾਲ ਮਿਲ ਕੇ ਚੋਣਾਂ ਲੜਨ ਦੀ ਮੰਸ਼ਾ ਰੱਖੇ ਹੋਏ ਹਨ।” ਉਨ੍ਹਾਂ ਨੇ ਕਿਹਾ,”ਦੇਸ਼ ਦੇ ਲੋਕ ਅਮਿਤ ਸ਼ਾਹ ਅਤੇ ਮੋਦੀ ਜੀ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ। ਜੇਕਰ ਹਰਿਆਣਾ ‘ਚ ਜੇ.ਜੇ.ਪੀ. (ਜਨਨਾਇਕ ਜਨਤਾ ਪਾਰਟੀ), ‘ਆਪ’ ਅਤੇ ਕਾਂਗਰਸ ਨਾਲ ਲੜਦੇ ਹਨ ਤਾਂ ਰਾਜ ਦੀਆਂ 10 ਸੀਟਾਂ ‘ਤੇ ਭਾਜਪਾ ਹਾਰੇਗੀ। ਰਾਹੁਲ ਗਾਂਧੀ ਜੀ ਇਸ ‘ਤੇ ਵਿਚਾਰ ਕਰਨ।”