ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਰੱਖਿਆ ਮੰਤਰਾਲੇ ਨੂੰ ਰਾਫੇਲ ਕੇਸ ‘ਚ ਹਲਫਨਾਮਾ ਦਾਖਲ ਕਰਨ ਦੀ ਆਗਿਆ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 14 ਮਾਰਚ (ਵੀਰਵਾਰ) ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 6 ਮਾਰਚ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਫੇਲ ਡੀਲ ਨਾਲ ਜੁੜੇ ਗੁਪਤ ਕਾਗਜ਼ਾਤ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਏ। ਇਸ ‘ਤੇ ਕੇਂਦਰ ਸਰਕਾਰ ਨੇ ਰਾਫੇਲ ਕੇਸ ‘ਚ ਹਲਫਨਾਮਾ ਦਾਖਲ ਕਰਨ ਦੀ ਆਗਿਆ ਮੰਗੀ ਸੀ, ਜਿਸ ਨੂੰ ਅੱਜ ਆਗਿਆ ਦਿੱਤੀ ਗਈ ਹੈ।