ਅੰਮ੍ਰਿਤਸਰ – ਭਾਰਤ ਅਤੇ ਪਾਕਿਸਤਾਨ ਦੇ ਵਫਦ ਵਿਚਾਲੇ ਅੱਜ ਅਟਾਰੀ ਵਿਖੇ ਕਰਤਾਰਪੁਰ ਲਾਂਘੇ ਬਾਰੇ ਬੈਠਕ ਹੋਈ। ਇਸ ਬੈਠਕ ਵਿਚ ਕਰਤਾਂਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਸਬੰਧੀ ਅਤੇ ਸਮਝੌਤੇ ਉਤੇ ਚਰਚਾ ਹੋਈ।
ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ ਅਤੇ ਭਾਰਤੀ ਵਫਦ ਇਸ ਮੀਟਿੰਗ ਲਈ ਪਾਕਿਸਤਾਨ ਜਾਵੇਗਾ।
ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਬਾਰੇ ਅੱਜ ਭਾਰਤ ਅਤੇ ਪਾਕਿਸਤਾਨ ਦੇ ਵਫਦ ਵਿਚਾਲੇ ਅਹਿਮ ਬੈਠਕ ਹੋਈ। ਇਸ ਤੋਂ ਪਹਿਲਾਂ ਐਸ ਐਲ ਸੀ ਦਾਸ ਜੋਆਇੰਟ ਸਕੱਤਰ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਉੱਚ ਅਧਿਕਾਰੀਆਂ ਦਾ ਵਫਦ ਅਟਾਰੀ ਸਰਹਦ ਪਹੁੰਚਿਆ ਜਦਕਿ ਦੂਸਰੇ ਪਾਸੇ ਮੁਹੰਮਦ ਫੈਜ਼ਲ ਡੀ ਜੀ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਭਾਰਤ ਪਹੁੰਚਿਆ।