ਅਨਿਲ ਕਪੂਰ ਦਾ ਕਹਿਣਾ ਹੈ ਕਿ ਜਦੋਂ ਤਕ ਉਸ ਨੂੰ ਲੋਕਾਂ ਦਾ ਪਿਆਰ ਮਿਲਦਾ ਰਹੇਗਾ, ਉਹ ਓਦੋਂ ਤਕ ਫ਼ਿਲਮਾਂ ‘ਚ ਕੰਮ ਕਰਦਾ ਰਹੇਗਾ। ਅਨਿਲ ਨੂੰ ਫ਼ਿਲਮ ਇੰਡਸਟਰੀ ‘ਚ ਆਇਆਂ ਚਾਰ ਦਹਾਕੇ ਹੋ ਗਏ ਹਨ ਅਤੇ ਉਹ ਅੱਜ ਵੀ ਇੰਡਸਟਰੀ ‘ਚ ਸਥਾਪਿਤ ਹੈ। ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮ ਦਿੰਦਾ ਜਾ ਰਿਹਾ ਹੈ। ਕੇਵਲ ਉਹ ਫ਼ਿਲਮਾਂ ਦੀ ਗਿਣਤੀ ਹੀ ਨਹੀਂ ਵਧਾ ਰਿਹਾ ਬਲਕਿ ਚੁਣੌਤੀਪੂਰਨ ਕਿਰਦਾਰ ਨਿਭਾਉਣ ਤੋਂ ਵੀ ਪਿੱਛੇ ਨਹੀਂ ਹਟਦਾ।
ਅਨਿਲ ਨੂੰ ਪੁੱਛਿਆ ਗਿਆ ਕਿ ਉਹ ਇੱਕ ਤੋਂ ਬਾਅਦ ਇੱਕ ਫ਼ਿਲਮ ਦੀ ਪ੍ਰਮੋਸ਼ਨ ਕਰ ਰਿਹਾ ਹੈ, ਕੀ ਇਸ ਨਾਲ ਉਹ ਥਕਾਵਟ ਮਹਿਸੂਸ ਨਹੀਂ ਕਰਦਾ? ਉਸ ਨੇ ਕਿਹਾ, ”ਜਦੋਂ ਤਕ ਤੁਸੀਂ ਲੋਕ ਮੈਨੂੰ ਸਕ੍ਰੀਨ ‘ਤੇ ਦੇਖਦੇ ਦੇਖਦੇ ਥੱਕ ਨਹੀਂ ਜਾਂਦੇ ਓਦੋਂ ਤਕ ਮੈਂ ਇੰਝ ਹੀ ਕੰਮ ਕਰਦਾ ਰਹਾਂਗਾ। ਜਦੋਂ ਤਕ ਮੈਨੂੰ ਲੋਕਾਂ ਦਾ ਪਿਆਰ ਅਤੇ ਉਨ੍ਹਾਂ ਦੀ ਹੱਲਾਸ਼ੇਰੀ ਮਿਲਦੀ ਰਹੇਗੀ ਓਦੋਂ ਤਕ ਮੈਂ ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।” ਅਨਿਲ ਨੇ ਕਿਹਾ ਕਿ ਜੋ ਲੋਕ ਕਾਫ਼ੀ ਲੰਬੇ ਸਮੇਂ ਤੋਂ ਇੰਡਸਟਰੀ ‘ਚ ਕੰਮ ਕਰ ਰਹੇ ਹਨ ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਲੋਕ ਉਨ੍ਹਾਂ ਨੂੰ ਸਵੀਕਾਰ ਕਰਦੇ ਰਹਿਣ।
ਜਦੋਂ ਅਨਿਲ ਤੋਂ ਪੁੱਛਿਆ ਗਿਆ ਕਿ ਉਹ ਕਿਸੇ ਫ਼ਿਲਮ ਦੀ ਸਫ਼ਲਤਾ ਦਾ ਮਾਪਦੰਡ ਉਸ ਦੀ ਪਟਕਥਾ ਤੋਂ ਲਗਾਉਾਂਦਾਹੈ ਜਾਂ ਫ਼ਿਰ ਉਸ ਦੀ ਬੌਕਸ ਆਫ਼ਿਸ ‘ਤੇ ਹੋਈ ਕਮਾਈ ਤੋਂ ਤਾਂ ਜਵਾਬ ‘ਚ ਅਨਿਲ ਨੇ ਕਿਹਾ ਕਿ ਹਮੇਸ਼ਾ ਹੀ ਮਿਸ਼ਰਣ ਜ਼ਰੂਰੀ ਰਿਹਾ ਹੈ। ”ਜਦੋਂ ਵੀ ਮੈਂ ਕਿਸੇ ਫ਼ਿਲਮ ਸਾਈਨ ਕਰਦਾ ਹਾਂ ਤਾਂ ਪੈਸੇ ਅਤੇ ਉਸ ‘ਚ ਆਪਣੇ ਕਿਰਦਾਰ ਬਾਰੇ ਜਾਣਕਾਰੀ ਰੱਖਦਾ ਹਾਂ। ਅੱਜ ਵੀ ਲੋਕ ਮੈਨੂੰ ਲੀਡ ਅਦਾਕਾਰ ਦੇ ਤੌਰ ‘ਤੇ ਸਾਈਨ ਕਰਨ ਲਈ ਆਉਾਂਦੇ ਹਨ, ਪਰ ਮੈਂ ਹਮੇਸ਼ਾ ਅਜਿਹੇ ਹੀ ਰੋਲ ਲੈਂਦਾ ਹਾਂ ਜੋ ਮੈਨੂੰ ਫ਼ਿੱਟ ਬੈਠਦੇ ਹੋਣ। ਮੈਂ ਹਮੇਸ਼ਾ ਅਜਿਹੇ ਕੰਮ ਦੀ ਚੋਣ ਕਰਦਾ ਹਾਂ ਜਿਸ ਨੂੰ ਬਿਨਾਂ ਕਿਸੇ ਦਬਾਅ ਅਤੇ ਪਰੇਸ਼ਾਨੀ ਤੋਂ ਕਰ ਸਕਾਂ।”
ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤਕ ਅਨਿਲ ਕਪੂਰ ਦੀਆਂ ਦੋ ਫ਼ਿਲਮਾਂ ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ ਅਤੇ ਟੋਟਲ ਧਮਾਲ ਰਿਲੀਜ਼ ਹੋ ਚੁੱਕੀਆਂ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਇਸ ਸਾਲ ਰਿਲੀਜ਼ ਹੋਣਗੀਆਂ ਜਿਨ੍ਹਾਂ ‘ਚ ਅਨਿਲ ਕਪੂਰ ਨੇ ਅਹਿਮ ਕਿਰਦਾਰ ਨਿਭਾਇਆ ਹੈ। ਕੁੱਝ ਸਮਾਂ ਪਹਿਲਾਂ ਅਨਿਲ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਉਹ ਮੋਢੇ ਦੇ ਇਲਾਜ ਲਈ ਜਰਮਨੀ ਜਾਣ ਵਾਲਾ ਹੈ।

ਹੁਣ ਤਕ ਦਰਜਨਾਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਅਨਿਲ ਕਪੂਰ ਦਾ ਕਹਿਣਾ ਹੈ ਕਿ ਜਦੋਂ ਤਕ ਸਿਨੇਮਾ ਪ੍ਰੇਮੀ ਉਸ ਨੂੰ ਫ਼ਿਲਮਾਂ ‘ਚ ਦੇਖ-ਦੇਖ ਕੇ ਥੱਕ ਨਹੀਂ ਜਾਂਦੇ ਓਦੋਂ ਤਕ ਉਹ ਫ਼ਿਲਮਾਂ ਕਰਦਾ ਰਹੇਗਾ …