ਨਵੀਂ ਦਿੱਲੀ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਾਮੂਲ ਕਾਂਗਰਸ ਪਾਰਟੀ (ਟੀ. ਐੱਮ. ਸੀ.) ਮੁੱਖੀ ਮਮਤਾ ਬੈਨਰਜੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਵਿਧਾਇਕ (ਐੱਮ. ਐੱਲ. ਏ) ਅਰਜੁਨ ਸਿੰਘ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਭਟਖਾੜਾ ਤੋਂ ਟੀ. ਐੱਮ. ਸੀ. ਵਿਧਾਇਕ ਅਰਜੁਨ ਸਿੰਘ ਨੇ ਨਵੀਂ ਦਿੱਲੀ ਸਥਿਤ ਭਾਜਪਾ ਦਫਤਰ ‘ਚ ਸ਼ਾਮਿਲ ਹੋਏ। ਇਸ ਮੌਕੇ ‘ਤੇ ਭਾਜਪਾ ਦੇ ਪੱਛਮੀ ਬੰਗਾਲ ਮੁਖੀ ਕੈਲਾਸ਼ ਵਿਜੇਵਰਗੀਆ ਅਤੇ ਟੀ. ਐੱਮ. ਸੀ. ਛੱਡ ਭਾਜਪਾ ‘ਚ ਸ਼ਾਮਿਲ ਹੋ ਚੁੱਕੇ ਮੁਕੁਲ ਰਾਏ ਵੀ ਮੌਜੂਦ ਸੀ। ਤ੍ਰਿਣਾਮੂਲ ਕਾਂਗਰਸ ‘ਚ ਲਗਾਤਾਰ ਵਿਧਾਇਕ ਅਤੇ ਸੰਸਦ ਮੈਂਬਰ ਪਾਰਟੀ ਛੱਡ ਰਹੇ ਹਨ। ਵਿਧਾਇਕ ਅਰਜੁਨ ਸਿੰਘ ਦਾ ਪਾਰਟੀ ਛੱਡ ਕੇ ਜਾਣਾ ਮਮਤਾ ਲਈ ਇਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਭਾਜਪਾ ਪੱਛਮੀ ਬੰਗਾਲ ‘ਚ ਮੁੱਖ ਵਿਰੋਧੀ ਪਾਰਟੀ ਬਣਨ ਲਈ ਕਾਫੀ ਮਿਹਨਤ ਕਰ ਰਹੀ ਹੈ। ਪਾਰਟੀ ਨੂੰ ਉਮੀਦ ਹੈ ਕਿ 2014 ਲੋਕ ਸਭਾ ਚੋਣਾਂ ਦੇ ਮੁਕਾਬਲੇ ‘ਚ ਉਸ ਦੇ ਪ੍ਰਦਰਸ਼ਨ ‘ਚ ਸੁਧਾਰ ਹੋਵੇਗਾ। ਮੰਗਲਵਾਰ ਨੂੰ ਹੀ ਟੀ. ਐੱਮ. ਸੀ. ਦੇ ਸੰਸਦ ਮੈਂਬਰ ਅਨੁਪਮ ਹਾਜਰਾ ਨਾਲ ਕਾਂਗਰਸ ਵਿਧਾਇਕ ਦੁਲਾਲ ਚੰਦਰ ਬਾਰ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਵਿਧਾਇਕ ਖਗੇਨ ਮਾਰਮੂ ਵੀ ਭਾਜਪਾ ‘ਚ ਸ਼ਾਮਿਲ ਹੋਏ ਹੋ ਗਏ ਸਨ। ਕਿਸੇ ਜ਼ਮਾਨੇ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਜ਼ਦੀਕੀ ਰਹੇ ਬੋਲਪੁਰ ਤੋਂ ਤ੍ਰਿਣਾਮੂਲ ਸੰਸਦ ਮੈਂਬਰ ਨੂੰ ਪਾਰਟੀ ਵਿਰੋਧੀ ਗਤਵਿਧੀਆਂ ਲਈ ਜਨਵਰੀ ‘ਚ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਭਾਜਪਾ ਨੇ ਪਿਛਲੀਆਂ ਆਮ ਚੋਣਾਂ ‘ਚ 2 ਲੋਕ ਸਭਾ ਸੀਟਾਂ ਜਿੱਤੀਆਂ ਸੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ‘ਚ ਟੀ. ਐੱਮ. ਸੀ. ਦੇ ਹੋਰ ਨੇਤਾ ਭਾਜਪਾ ‘ਚ ਸ਼ਾਮਿਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਪਿਛਲੇ ਐਤਵਾਰ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੱਛਮੀ ਬੰਗਾਲ ਦੀ ਲੋਕ ਸਭਾ ਦੀਆਂ 42 ਸੀਟਾਂ ਲਈ ਸੱਚ ਪੜਾਆਂ ‘ਚ ਵੋਟਿੰਗ ਹੋਵੇਗੀ। ਇਹ ਮੁੱਖ ਮੁਕਾਬਲਾ ਟੀ. ਐੱਸ. ਸੀ. ਅਤੇ ਭਾਜਪਾ ‘ਚ ਮੰਨਿਆ ਜਾ ਰਿਹਾ ਹੈ।