ਸ਼ਰੀਰ ਨੂੰ ਫ਼ਿੱਟ ਰੱਖਣ ਲਈ ਵਾਇਟਾਮਿਨਜ਼, ਮਿਨਰਲਜ਼, ਪ੍ਰੋਟੀਨਜ਼, ਕਾਰਬੋਹਾਈਡ੍ਰੇਟਸ ਅਤੇ ਫ਼ਾਈਬਰ ਆਦਿ ਦੀ ਲੋੜ ਹੁੰਦੀ ਹੈ, ਪਰ ਇਸੇ ਦੇ ਨਾਲ ਇਨਫ਼ੈਕਸ਼ਨ ਅਤੇ ਬੀਮਾਰੀਆਂ ਤੋਂ ਬਚੇ ਰਹਿਣ ਲਈ ਸ਼ਰੀਰ ‘ਚ ਵ੍ਹਾਈਟ ਬਲੱਡ ਸੈਲਜ਼ ਦਾ ਵੀ ਭਰਪੂਰ ਮਾਤਰਾ ‘ਚ ਹੋਣਾ ਜ਼ਰੂਰੀ ਹੈ। ਸ਼ਰੀਰ ‘ਚ ਇਸ ਦੀ ਕਮੀ ਹੋਣ ਕਰ ਕੇ ਸ਼ਰੀਰ ਰੋਗਾਂ ਨਾਲ ਲੜ ਨਹੀਂ ਸਕੇਗਾ ਅਤੇ ਕਈ ਬੀਮਾਰੀਆਂ ਵਿਅਕਤੀ ਦੇ ਸ਼ਰੀਰ ਨੂੰ ਆਪਣੇ ਕਬਜ਼ੇ ‘ਚ ਲੈ ਲੈਣਗੀਆਂ। ਇਨ੍ਹਾਂ ਸੈਲਜ਼ ਦੀ ਕਮੀ ਨਾਲ ਕੈਂਸਰ ਅਤੇ ਹੈਪੇਟਾਈਟਿਸ ਵਰਗੀਆਂ ਖ਼ਤਰਨਾਕ ਬੀਮਾਰੀਆਂ ਵੀ ਹੋ ਸਕਦੀਆਂ ਹਨ। ਅਜਿਹੇ ‘ਚ ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਸ਼ਰੀਰ ਦੇ ਅੰਦਰ ਵ੍ਹਾਈਟ ਬਲੱਡ ਸੈਲਜ਼ ਦੀ ਸਤੁੰਲਿਤ ਮਾਤਰਾ ਘੱਟ ਨਾ ਹੋ ਜਾਵੇ। ਅਸੀਂ ਤੁਹਾਨੂੰ ਇਨ੍ਹਾਂ ਫ਼ੂਡਜ਼ ਬਾਰੇ ਦੱਸਾਂਗੇ ਜੋ ਸ਼ਰੀਰ ‘ਚ ਵ੍ਹਾਈਟ ਬਲੱਡ ਸੈਲਜ਼ ਨੂੰ ਵਧਾਉਣ ‘ਚ ਮਦਦਗਾਰ ਹੁੰਦੇ ਹਨ।
ਖੱਟੇ ਫ਼ਲ – ਲਗਭਗ ਸਾਰੇ ਖੱਟੇ ਫ਼ਲਾਂ ਵਾਇਟਾਮਿਨਜ਼-ਸੀ ਭਰਪੂਰ ਪਾਇਆ ਜਾਂਦਾ ਹੈ। ਵਾਇਟਾਮਿਨ-ਸੀ ਤੁਹਾਡੇ ਸ਼ਰੀਰ ‘ਚ ਵ੍ਹਾਈਟ ਬਲੱਡ ਸੈਲਜ਼ ਦੀ ਮਾਤਰਾ ਵਧਾਉਣ ‘ਚ ਮਦਦ ਕਰਦਾ ਹੈ। ਇਸ ਲਈ ਡਾਕਟਰ ਮੰਨਦੇ ਹਨ ਕਿ ਖੱਟੇ ਫ਼ਲਾਂ ਨੂੰ ਖਾਣ ਨਾਲ ਸ਼ਰੀਰ ਦੀ ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ। ਨਿੰਬੂ, ਅੰਗੂਰ, ਸੰਤਰਾ, ਮੌਸਮੀ ਸਟ੍ਰਾਬਰੀ, ਜਾਮੁਨ, ਅੰਬ, ਆਦਿ ਫ਼ਲਾਂ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੈ।
ਰੋਜ਼ਾਨਾ ਖਾਓ 10 ਦੇ ਕਰੀਬ ਬਾਦਾਮ -ਬਾਦਾਮ ਤੁਹਾਡੇ ਸ਼ਰੀਰ ਲਈ ਕਾਫ਼ੀ ਸਿਹਤਮੰਦ ਮੰਨੇ ਜਾਂਦੇ ਹਨ। ਜੇਕਰ ਤੁਸੀਂ ਸ਼ਰੀਰ ‘ਚ ਵ੍ਹਾਈਟ ਬਲੱਡ ਸੈਲਜ਼ ਦੀ ਮਾਤਰਾ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ 10 ਦੇ ਕਰੀਬ ਬਾਦਾਮ ਜ਼ਰੂਰ ਖਾਣੇ ਚਾਹੀਦੇ ਹਨ। ਰਾਤ ‘ਚ ਸੌਣ ਤੋਂ ਪਹਿਲਾਂ ਬਾਦਾਮ ਨੂੰ ਪਾਣੀ ‘ਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਇਸ ਦੇ ਛਿਲਕਿਆਂ ਨੂੰ ਉਤਾਰ ਕੇ ਕੱਚਾ ਹੀ ਖਾਓ। ਬਾਦਾਮ ‘ਚ ਵਾਇਟਾਮਿਨ ਈ ਅਤੇ ਘੁਲਣਸ਼ੀਲ ਫ਼ਾਈਬਰ ਹੁੰਦਾ ਹੈ ਜੋ ਤੁਹਾਨੂੰ ਸਿਹਤਮੰਦ ਰੱਖਦੇ ਹਨ।
ਅਦਰਕ ਅਤੇ ਲਸਣ – ਆਪਣੇ ਰੋਜ਼ ਦੇ ਖਾਣੇ ‘ਚ ਅਦਰਕ ਅਤੇ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਦੋਹਾਂ ‘ਚ ਵ੍ਹਾਈਟ ਬਲੱਡ ਸੈਲਸ ਦੀ ਮਾਤਰਾ ਵਧਾਉਣ ਵਾਲੇ ਤੱਤ ਹੁੰਦੇ ਹਨ। ਅਦਰਕ ਸਰੀਰ ‘ਚ ਇਨਫ਼ਲੇਮੇਸ਼ਨ ਘਟਾਉਣ ‘ਚ ਮਦਦ ਕਰਦਾ ਹੈ। ਲਸਣ ‘ਚ ਐਲੀਸਿਨ ਨਾਂ ਦਾ ਤੱਤ ਵੀ ਹੁੰਦਾ ਹੈ ਜੋ ਸਰੀਰ ਨੂੰ ਇਨਫ਼ੈਕਸ਼ਨ ਅਤੇ ਬੈਕਟੀਰੀਆ ਨਾਲ ਲੜਨ ‘ਚ ਮਦਦ ਕਰਦਾ ਹੈ। ਰੋਜ਼ਾਨਾ ਖਾਣੇ ‘ਚ ਲਸਣ ਦੀ ਵਰਤੋਂ ਕਰਨ ਨਾਲ ਪੇਟ ਦੇ ਅਲਸਰ ਅਤੇ ਕੈਂਸਰ ਤੋਂ ਬਚਾਅ ਰਹਿੰਦਾ ਹੈ ਅਤੇ ਵ੍ਹਾਈਟ ਬਲੱਡ ਸੈਲਸ ਦੀ ਗਿਣਤੀ ਵੀ ਵੱਧਦੀ ਹੈ।
ਹਲਦੀ ਬਚਾਏ ਰੋਗਾਂ ਤੋਂ – ਖਾਣੇ ‘ਚ ਹਲਦੀ ਦੀ ਵਰਤੋਂ ਜ਼ਰੂਰ ਕਰੋ। ਹਲਦੀ ਤੁਹਾਨੂੰ ਕਈ ਰੋਗ, ਜਿਵੇਂ ਹੱਡੀਆਂ ਦੀ ਕਮਜੋਰੀ, ਕੈਂਸਰ ਅਤੇ ਬਲੱਡ ਪ੍ਰੈਸ਼ਰ ਤੋਂ ਬਚਾਉਂਦੀ ਹੈ। ਹਲਦੀ ‘ਚ ਮੌਜੂਦ ਕਰਕਿਉਮਿਨ ਤਤ ਇੱਕ ਵਧੀਆ ਐਂਟੀਔਕਸੀਡੈਂਟ ਮੰਨਿਆ ਜਾਂਦਾ ਹੈ ਜੋ ਰੋਗਾਂ ਤੋਂ ਸ਼ਰੀਰ ਨੂੰ ਬਚਾਉਂਦਾ ਹੈ।
ਦਹੀ ਦਾ ਸੇਵਨ – ਦਹੀ ‘ਚ ਦੁੱਧ ਦੇ ਮੁਕਾਬਲੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਦਹੀ ਦੇ ਬੈਕਟੀਰੀਆ ਅਤੇ ਪੌਸ਼ਟਿਕ ਤਤ ਸਰੀਰ ਲਈ ਐਂਟੀਬਾਓਟਿਕ ਦਾ ਕੰਮ ਕਰਦੇ ਹਨ ਅਤੇ ਰੋਗਾਂ ਤੋਂ ਲੜਨ ਦੀ ਸਮੱਰਥਾ ਵੀ ਪ੍ਰਦਾਨ ਕਰਦੇ ਹਨ। ਦਹੀ ਦੇ ਰੋਜ਼ਾਨਾ ਸੇਵਨ ਨਾਲ ਸ਼ਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮੱਰਥਾ ਅਤੇ ਵ੍ਹਾਈਟ ਬਲੱਡ ਕੋਸ਼ਿਕਾਵਾਂ ਦੀ ਗਿਣਤੀ ਵੱਧਦੀ ਹੈ।
ਸੂਰਜਵੰਸ਼ੀ ਦੀ ਡੱਬੀ