ਬ੍ਰੈੱਡ ਪੈਟੀ ਸਪਾਇਸੀ ਆਲੂ ਅਤੇ ਮਸਾਲਿਆਂ ਨਾਲ ਬਣਾਈ ਜਾਣ ਵਾਲੀ ਰੈਸਿਪੀ ਹੈ। ਇਹ ਖਾਣ ‘ਚ ਬਹੁਤ ਹੀ ਸੁਆਦੀ ਅਤੇ ਬਣਾਉਣ ‘ਚ ਕਾਫ਼ੀ ਆਸਾਨ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਜਾਂ ਫ਼ਿਰ ਸ਼ਾਮ ਦੀ ਹਲਕੀ-ਫ਼ੁੱਲਕੀ ਭੁੱਖ ਮਿਟਾਉਣ ਲਈ ਵੀ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਤੇਲ – ਅੱਧਾ ਚੱਮਚ
ਸਰ੍ਹੋਂ ਦੇ ਬੀਜ – ਅੱਧਾ ਚੱਮਚ
ਸਫ਼ੈਦ ਉੜਦ ਦਾਲ – ਇੱਕ ਚੱਮਚ
ਜ਼ੀਰਾ – ਅੱਧਾ ਚੱਮਚ
ਅਦਰਕ – ਇੱਕ ਚੱਮਚ
ਹਰੀ ਮਿਰਚ – ਦੋ ਚੱਮਚ
ਕੜ੍ਹੀ ਪੱਤੇ – ਸੱਤ
ਹਿੰਗ – ਕੁਆਰਟਰ ਚੱਮਚ
ਹਲਦੀ – ਕੁਆਰਟਰ ਚੱਮਚ
ਆਲੂ (ਉੱਬਲੇ ਅਤੇ ਮੈਸ਼ ਕੀਤੇ ਹੋਏ) – 260 ਗ੍ਰਾਮ
ਚਾਟ ਮਸਾਲਾ – ਅੱਧਾ ਚੱਮਚ
ਨਮਕ – ਇੱਕ ਚੱਮਚ
ਵੇਸਣ – 180 ਗ੍ਰਾਮ
ਚਾਵਲ ਦਾ ਆਟਾ – ਡੇਢ ਚੱਮਚ
ਅਜਵਾਇਨ – ਅੱਧਾ ਚੱਮਚ
ਹਲਦੀ – ਕੁਆਰਟਰ ਚੱਮਚ
ਨਮਕ – ਅੱਧਾ ਚੱਮਚ
ਪਾਣੀ – 250 ਮਿਲੀਲੀਟਰ
ਬਰੈੱਡ ਸਲਾਈਸਿਜ਼
ਤੇਲ – ਤਲਣ ਲਈ
ਵਿਧੀ
ਸਭ ਤੋਂ ਪਹਿਲਾਂ ਪੈਨ ਵਿੱਚ ਅੱਧਾ ਚੱਮਚ ਤੇਲ ਗਰਮ ਕਰ ਕੇ ਇਸ ਵਿੱਚ ਅੱਧਾ ਚੱਮਚ ਸਰ੍ਹੋਂ ਦੇ ਬੀਜ, ਇੱਕ ਚੱਮਚ ਸਫ਼ੈਦ ਉੜਦ ਦਾਲ, ਅੱਧਾ ਚੱਮਚ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਹਿਲਾਓ। ਫ਼ਿਰ ਇਸ ਵਿੱਚ ਇੱਕ ਚੱਮਚ ਅਦਰਕ, ਦੋ ਚੱਮਚ ਹਰੀ ਮਿਰਚ, ਸੱਤ ਕੜ੍ਹੀ ਪੱਤੇ, ਕੁਆਰਟਰ ਚੱਮਚ ਹਿੰਗ, ਕੁਆਰਟਰ ਚੱਮਚ ਹਲਦੀ ਮਿਕਸ ਕਰ ਕੇ 2-3 ਮਿੰਟ ਤਕ ਪਕਾਓ। ਫ਼ਿਰ ਬੌਲ ‘ਚ 260 ਗ੍ਰਾਮ ਆਲੂ (ਉਬਲੇ ਅਤੇ ਮੈਸ਼ਡ ਕੀਤੇ ਹੋਏ), ਅੱਧਾ ਚੱਮਚ ਚਾਟ ਮਸਾਲਾ, ਇੱਕ ਚੱਮਚ ਨਮਕ ਅਤੇ ਤੜਕਿਆ ਹੋਇਆ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫ਼ਿਰ ਵੱਖਰੇ ਬੌਲ ‘ਚ 180 ਗ੍ਰਾਮ ਵੇਸਣ, ਡੇਢ ਚੱਮਚ ਚਾਵਲ ਦਾ ਆਟਾ, ਅੱਧਾ ਚੱਮਚ ਅਜਵਾਇਨ, ਕੁਆਰਟਰ ਚੱਮਚ ਹਲਦੀ, ਅੱਧਾ ਚੱਮਚ ਨਮਕ, 250 ਮਿਲੀਲੀਟਰ ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰ ਲਓ।
ਉਸ ਤੋਂ ਬਾਅਦ ਬਰੈੱਡ ਸਲਾਈਸ ਲੈ ਕੇ ਉਸ ‘ਤੇ ਆਲੂ ਦਾ ਮਿਸ਼ਰਣ ਲਗਾਓ ਅਤੇ ਇਸ ਨੂੰ ਚਾਰ ਹਿੱਸਿਆਂ ਵਿੱਚ ਕੱਟ ਲਓ। ਫ਼ਿਰ ਬਰੈੱਡ ਸਲਾਈਸ ਨੂੰ ਵੇਸਣ ਮਿਸ਼ਰਣ ਵਿੱਚ ਡਿਪ ਕਰੋ ਅਤੇ ਪੈਨ ‘ਚ ਤੇਲ ਗਰਮ ਕਰ ਕੇ ਇਸ ਨੂੰ ਦੋਹਾਂ ਪਾਸਿਆਂ ਤੋਂ ਬਰਾਊਨ ਹੋਣ ਤਕ ਫ਼੍ਰਾਈ ਕਰ ਲਓ। ਮਹਾਰਾਸ਼ਟਰੀਇਨ ਬਰੈੱਡ ਪੈਟੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸੌਸ ਨਾਲ ਸਰਵ ਕਰੋ।